DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖੱਡ ’ਚ ਟਰੱਕ ਡਿੱਗਣ ਕਾਰਨ ਜਵਾਨ ਦੀ ਮੌਤ

ਲੇਹ ਤੋਂ ਸ੍ਰੀਨਗਰ ਲਈ ਫ਼ੌਜੀ ਸਾਮਾਨ ਲਿਜਾ ਰਿਹਾ ਟਰੱਕ ਖੱਡ ਵਿੱਚ ਡਿੱਗਣ ਕਾਰਨ ਪਠਾਨਕੋਟ ਦੇ ਪਿੰਡ ਫੰਗਤੋਲੀ ਦੇ ਗ੍ਰੈੱਫ ਜਵਾਨ ਵਿਸ਼ਾਲ ਸਿੰਘ ਪਠਾਨੀਆ (26) ਦੀ ਮੌਤ ਹੋ ਗਈ। ਹਾਦਸੇ ਦੌਰਾਨ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ...

  • fb
  • twitter
  • whatsapp
  • whatsapp
Advertisement

ਲੇਹ ਤੋਂ ਸ੍ਰੀਨਗਰ ਲਈ ਫ਼ੌਜੀ ਸਾਮਾਨ ਲਿਜਾ ਰਿਹਾ ਟਰੱਕ ਖੱਡ ਵਿੱਚ ਡਿੱਗਣ ਕਾਰਨ ਪਠਾਨਕੋਟ ਦੇ ਪਿੰਡ ਫੰਗਤੋਲੀ ਦੇ ਗ੍ਰੈੱਫ ਜਵਾਨ ਵਿਸ਼ਾਲ ਸਿੰਘ ਪਠਾਨੀਆ (26) ਦੀ ਮੌਤ ਹੋ ਗਈ। ਹਾਦਸੇ ਦੌਰਾਨ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਤਕਰੀਬਨ ਤਿੰਨ ਸਾਲ ਪਹਿਲਾਂ ਜਨਰਲ ਰਿਜ਼ਰਵ ਇੰਜਨੀਅਰ ਫੋਰਸ (ਗ੍ਰੈੱਫ) ਵਿੱਚ ਬਤੌਰ ਡਰਾਈਵਰ ਭਰਤੀ ਹੋਇਆ ਸੀ। ਹਾਦਸੇ ਵੇਲੇ ਟਰੱਕ ਅਚਾਨਕ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ। ਉਸ ਦੇ ਪਿਤਾ ਮਹਿੰਦਰ ਸਿੰਘ ਪਠਾਨੀਆ ਵੀ ਗ੍ਰੈੱਫ ’ਚੋਂ ਹੀ ਸੇਵਾਮੁਕਤ ਹੋਏ ਸਨ। ਵਿਸ਼ਾਲ ਘਰ ਦਾ ਇਕਲੌਤਾ ਕਮਾਊ ਪੁੱਤ ਸੀ। ਉਸ ਦੀ ਪਤਨੀ ਨੌਂ ਮਹੀਨਿਆਂ ਦੀ ਗਰਭਵਤੀ ਹੈ। ਪਿੰਡ ਵਾਸੀਆਂ ਨੇ ਉਸ ਦੇ ਪਰਿਵਾਰ ਦੀ ਢੁਕਵੀਂ ਮਾਲੀ ਸਹਾਇਤਾ ਕਰਨ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

Advertisement
Advertisement
×