DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਸ ਅੱਡਿਆਂ ’ਚ ਸੋਲਰ ਪੈਨਲ ਲੱਗਣਗੇ

ਇਥੇ ਪੀ ਆਰ ਟੀ ਸੀ ਦੇ ਮੁੱਖ ਦਫ਼ਤਰ ਅਤੇ ਸੰਗਰੂਰ ਡਿਪੂ ਵਿੱਚ ਡੀਜ਼ਲ ਦੇ ਰਿਟੇਲ ਆਊਟਲੈੱਟ ਸਥਾਪਤ ਕਰਨ ਸਮੇਤ ਸਾਰੇ ਡਿਪੂਆਂ ਅਤੇ ਬੱਸ ਅੱਡਿਆਂ ਵਿੱਚ ਸੋਲਰ ਪੈਨਲ ਲਗਾਏ ਜਾਣਗੇ। ਇਹ ਫ਼ੈਸਲਾ ਪੀ ਆਰ ਟੀ ਸੀ ਦੇ ਨਵੇਂ ਚੇਅਰਮੈਨ ਹਰਪਾਲ ਜੁਨੇਜਾ...

  • fb
  • twitter
  • whatsapp
  • whatsapp
featured-img featured-img
ਡਾਇਰੈਕਟਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਚੇਅਰਮੈਨ ਹਰਪਾਲ ਜੁਨੇਜਾ।
Advertisement

ਇਥੇ ਪੀ ਆਰ ਟੀ ਸੀ ਦੇ ਮੁੱਖ ਦਫ਼ਤਰ ਅਤੇ ਸੰਗਰੂਰ ਡਿਪੂ ਵਿੱਚ ਡੀਜ਼ਲ ਦੇ ਰਿਟੇਲ ਆਊਟਲੈੱਟ ਸਥਾਪਤ ਕਰਨ ਸਮੇਤ ਸਾਰੇ ਡਿਪੂਆਂ ਅਤੇ ਬੱਸ ਅੱਡਿਆਂ ਵਿੱਚ ਸੋਲਰ ਪੈਨਲ ਲਗਾਏ ਜਾਣਗੇ। ਇਹ ਫ਼ੈਸਲਾ ਪੀ ਆਰ ਟੀ ਸੀ ਦੇ ਨਵੇਂ ਚੇਅਰਮੈਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅੱਜ ਇੱਥੇ ਬੋਰਡ ਆਫ ਡਾਇਰੈਕਟਰਜ਼ ਦੀ ਪਲੇਠੀ ਮੀਟਿੰਗ ’ਚ ਕੀਤਾ ਗਿਆ। ਮੀਟਿੰਗ ਮਗਰੋਂ ਚੇਅਰਮੈਨ ਨੇ ਦੱਸਿਆ ਕਿ ਸਵਾਰੀਆਂ ਦੀ ਸਹੂਲਤ ਲਈ ਨਵੀਆਂ ਬੱਸਾਂ ਪਾਉਣ, ਪਟਿਆਲਾ ਦੇ ਪੁਰਾਣੇ ਬੱਸ ਅੱਡੇ ਵਿੱਚ ਸਹੂਲਤਾਂ ਵਧਾਉਣ ਸਮੇਤ ਵਿਭਾਗ ਦੀ ਆਮਦਨੀ ਵਧਾਉਣ ਬਾਰੇ ਚਰਚਾ ਕੀਤੀ ਗਈ। ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਹੋਰ ਵਾਧੂ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਸਵਾਰੀਆਂ ਨੂੰ ਨਵੇਂ ਬੱਸ ਸਟੈਂਡ ਤੱਕ ਆਉਣ ਜਾਣ ’ਚ ਮੁਸ਼ਕਲ ਨਾ ਆਵੇ।

ਮੀਟਿੰਗ ਵਿੱਚ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸ਼ੇਰਗਿੱਲ, ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਡਾਇਰੈਕਟਰਜ਼ ਚਰਨਜੀਤ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਵਿਰਕ ਸਮੇਤ, ਜੀ ਐੱਮ ਅਮਨਵੀਰ ਟਿਵਾਣਾ, ਮਹਿੰਦਰਪਾਲ ਸਿੰਘ ਤੇ ਪ੍ਰਵੀਨ ਕੁਮਾਰ ਹਾਜ਼ਰ ਸਨ।

Advertisement

Advertisement
Advertisement
×