ਪੰਜਾਬ ’ਚੋਂ ਉੱਠਦਾ ਧੂੰਆਂ ਦਿੱਲੀ ਪਹੁੰਚਣਾ ਮੁਸ਼ਕਲ

ਪਰਾਲੀ ਸਾੜਨ ਦੇ ਪੱਖ ਤੋਂ ਪੀਏਯੂ ਮਾਹਿਰਾਂ ਵੱਲੋਂ ਕੀਤੇ ਅਧਿਐਨ ’ਚ ਦਾਅਵਾ

ਪੰਜਾਬ ’ਚੋਂ ਉੱਠਦਾ ਧੂੰਆਂ ਦਿੱਲੀ ਪਹੁੰਚਣਾ ਮੁਸ਼ਕਲ

ਜਲੰਧਰ ਦੇ ਬਾਹਰਵਾਰ ਇੱਕ ਖੇਤ ’ਚ ਪਰਾਲੀ ਸਾੜਦਾ ਹੋਇਆ ਮਜ਼ਦੂਰ। -ਫੋਟੋ: ਮਲਕੀਅਤ ਸਿੰਘ

ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ

ਦਿੱਲੀ ਤੇ ਐਨਸੀਆਰ ਵਿਚ ਹੁੰਦੇ ਧੂੰਏਂ ਅਤੇ ਪ੍ਰਦੂਸ਼ਣ ਲਈ ਲੰਮੇ ਸਮੇਂ ਤੋਂ ਪੰਜਾਬ ਵਿਚ ਸਾੜੀ ਜਾਂਦੀ ਝੋਨੇ ਦੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ, ਪਰ ਪੰਜਾਬ ਖੇਤਾਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਰਾਲੀ ਸੜਨ ਕਾਰਨ ਜਿਹੜਾ ਧੂੰਆਂ ਉੱਠਦਾ ਹੈ ਉਹ ਪੰਜਾਬ ਵਿਚ ਹੀ ਰਹਿ ਜਾਂਦਾ ਹੈ। ਇਹ ਅਧਿਐਨ ’ਵਰਸਿਟੀ ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ। ਪੀਏਯੂ ਦਾ ਅਧਿਐਨ 2017, 2018 ਤੇ 2019 ਵਿਚ ਹਵਾ ਦੇ ਰੁਖ਼ ਤੇ ਗਤੀ ’ਤੇ ਅਧਾਰਿਤ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਹਵਾ ਦੀ ਰਫ਼ਤਾਰ ਪੰਜ ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ ਦੀ ਸੂਰਤ ਵਿਚ ਹੀ ਹਵਾ ਵਗਣ ਦੀ ਦਿਸ਼ਾ ਉਤਰ-ਪੱਛਮ ਜਾਂ ਸਿਰਫ਼ ਪੱਛਮ ਵੱਲ ਹੋਣੀ ਚਾਹੀਦੀ ਹੈ। ਪਰ ਇਨ੍ਹਾਂ ਤਿੰਨ ਸਾਲਾਂ ਵਿਚ ਹਵਾ ਦੀ ਸਪੀਡ ਅਕਤੂਬਰ ਤੋਂ 16 ਦਸੰਬਰ ਤੱਕ 77 ਦਿਨ ਇਸ ਤੋਂ ਹਮੇਸ਼ਾ ਕਾਫ਼ੀ ਘੱਟ ਰਹੀ ਹੈ। ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ’ਚੋਂ ਉੱਠਦਾ ਧੂੰਆਂ 300-350 ਕਿਲੋਮੀਟਰ ਦੂਰ ਦਿੱਲੀ ਤੇ ਐਨਸੀਆਰ ਵਿਚ ਕਦੇ ਹਵਾ ਪ੍ਰਦੂਸ਼ਣ ਨਹੀਂ ਫੈਲਾ ਸਕਦਾ। ਤਿੰਨ ਸਾਲਾਂ ਵਿਚ 77 ਦਿਨ (ਪਹਿਲੀ ਅਕਤੂਬਰ ਤੋਂ 16 ਦਸੰਬਰ ਤੱਕ) ਹਵਾ ਦੀ ਗਤੀ ਪੰਜ ਕਿਲੋਮੀਟਰ ਪ੍ਰਤੀ ਘੰਟਾ ਤੋਂ ਹੇਠਾਂ ਹੀ ਰਹੀ ਹੈ। ਸਿਰਫ਼ 7 ਨਵੰਬਰ 2019 ਵਿਚ ਹਵਾ ਦੀ ਗਤੀ 5.9 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਉਦੋਂ ਹਵਾ ਦੀ ਦਿਸ਼ਾ ਦੱਖਣ-ਪੂਰਬ ਵੱਲ ਸੀ।

ਖੇਤੀ ਮੌਸਮ ਵਿਭਾਗ ਨਾਲ ਜੁੜੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ ਲਗਾਤਾਰ 2012 ਤੋਂ ਅਕਤੂਬਰ ਮਹੀਨੇ ਵਿਚ ਅਸਮਾਨੀਂ ਚੜ੍ਹਨ ਵਾਲੇ ਜ਼ਹਿਰੀਲੇ ਧੂੰਏਂ ਦਾ ਅਧਿਐਨ ਕਰ ਰਹੇ ਸਨ। ਹੁਣ ਉਨ੍ਹਾਂ 2017, 2018 ਅਤੇ 2019 ਦੇ ਅੰਕੜਿਆਂ ’ਤੇ ਅਧਾਰਿਤ ਸਟੱਡੀ ਪੇਸ਼ ਕੀਤੀ ਹੈ। ਅਧਿਐਨ ਵਿਚ ਉਨ੍ਹਾਂ ਦੇ ਨਾਲ ਸੁਖਜੀਤ ਕੌਰ ਤੇ ਸੰਦੀਪ ਸਿੰਘ ਸੰਧੂ ਵੀ ਸ਼ਾਮਲ ਸਨ। ਆਪਣੇ ਅਧਿਐਨ ਦੇ ਆਧਾਰ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਤੂਬਰ ਮਹੀਨੇ ਵਿਚ ਝੋਨੇ ਦੀ ਪਰਾਲੀ ਸਾੜਨ ਕਾਰਨ ਉੱਠਣ ਵਾਲਾ ਧੂੰਆਂ ਦਿੱਲੀ ਤੱਕ ਨਹੀਂ ਪਹੁੰਚਦਾ ਹੈ। ਇਸ ਦੇ ਵਿਗਿਆਨਕ ਕਾਰਨ ਸਟੱਡੀ ਵਿਚ ਸਾਫ਼ ਕੀਤੇ ਗਏ ਹਨ। ਅਧਿਐਨ ਕਰਨ ਵਾਲੇ ਪੀਏਯੂ ਦੇ ਮਾਹਿਰਾਂ ਨੇ ਦੱਸਿਆ ਕਿ ਇਹ ਧੂੰਆਂ, ਜਿਸ ਨੂੰ ‘ਸਮੋਗ’ ਵੀ ਕਿਹਾ ਜਾਣ ਲੱਗਾ ਹੈ, ਤਾਪਮਾਨ ਵਿਚ ਬਦਲਾਅ ਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਅਸਮਾਨ ਵਿਚ ਛਾ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All