DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕ ਹਾਦਸੇ ਵਿੱਚ ਛੇ ਸ਼ਰਧਾਲੂ ਹਲਾਕ

ਕਈ ਜ਼ਖ਼ਮੀ; ਗੁੱਗਾਮਾੜੀ ਧਾਮ ਮੱਥਾ ਟੇਕਣ ਜਾ ਰਹੇ ਸਨ 30 ਸ਼ਰਧਾਲੂ

  • fb
  • twitter
  • whatsapp
  • whatsapp
featured-img featured-img
ਹਾਦਸੇ ਤੋਂ ਬਾਅਦ ਸੜਕ ’ਤੇ ਪਲਟੀ ਹੋਈ ਟਰਾਲੀ।
Advertisement

ਰਾਜਸਥਾਨ ਦੇ ਗੁੱਗਾਮਾੜੀ ਧਾਮ ਵਿੱਚ ਮੱਥਾ ਟੇਕਣ ਜਾ ਰਹੇ 30 ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਅੱਜ ਕੁਰੂਕਸ਼ੇਤਰ-ਕੈਥਲ ਮਾਰਗ ’ਤੇ ਪਿੰਡ ਪਿੰਡਾਰਸੀ ਦੇ ਬੱਸ ਅੱਡੇ ਨੇੜੇ ਲੱਕੜਾਂ ਨਾਲ ਲੱਦੀ ਇੱਕ ਹੋਰ ਟਰਾਲੀ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਦੌਰਾਨ ਹਾਦਸੇ ਵਿੱਚ ਦੋ ਬੱਚਿਆਂ ਸਣੇ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖ਼ਮੀ ਹੋ ਗਏ। ਦੋ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਥਾਨਕ ਲੋਕਾਂ ਅਨੁਸਾਰ ਪਿੰਡਾਰਸੀ ਬੱਸ ਅੱਡੇ ਨੇੜੇ ਓਵਰਟੇਕ ਕਰਦੇ ਸਮੇਂ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਦੀ ਟੱਕਰ ਅੱਗੇ ਜਾ ਰਹੀ ਇਕ ਹੋਰ ਟਰਾਲੀ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸ਼ਰਧਾਲੂਆਂ ਨਾਲ ਭਰੀ ਟਰਾਲੀ ਇੱਕ ਪਾਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਕੁਝ ਸ਼ਰਧਾਲੂ ਟਰਾਲੀ ਹੇਠਾਂ ਦਬ ਗਏ। ਮੌਕੇ ਤੋਂ ਲੰਘ ਰਹੀ ਇੱਕ ਬੱਸ ਵਿੱਚ ਸਵਾਰ ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਪੁਲੀਸ ਦੀ ਮਦਦ ਨਾਲ ਟਰਾਲੀ ਨੂੰ ਸਿੱਧਾ ਕਰ ਕੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਐੱਲ ਐੱਨ ਜੇ ਪੀ ਹਸਪਤਾਲ ਅਤੇ ਹੋਰ ਸਿਹਤ ਕੇਂਦਰਾਂ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 4 ਔਰਤਾਂ ਅਤੇ 2 ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਮ੍ਰਿਤਕਾਂ ਦੀ ਪਛਾਣ ਲੀਲਾ ਦੇਵੀ (58), ਬਾਲਾ ਦੇਵੀ (50), ਬੋਹਤੀ ਦੇਵੀ (60), ਅੰਜਲੀ (25), ਅੰਜਲੀ ਦੀ ਡੇਢ ਸਾਲ ਦੀ ਧੀ ਸੀਰਤ ਅਤੇ ਸੱਤ ਸਾਲਾ ਹਰਸ਼ ਵਜੋਂ ਹੋਈ ਹੈ। ਅੰਜਲੀ ਅਤੇ ਸੀਰਤ ਦੀਆਂ ਲਾਸ਼ਾਂ ਬਾਰਨਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਰੱਖੀਆਂ ਗਈਆਂ ਹਨ, ਜਦਕਿ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਐੱਲ ਐੱਨ ਜੇ ਪੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਦੂਜੇ ਪਾਸੇ ਪੁਲੀਸ ਨੇ ਹਾਦਸਾਗ੍ਰਸਤ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਹੈ।

Advertisement

Advertisement
×