DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨਾਂ ਦੇ ਕਤਲ ਦੇ ਦੋਸ਼ ਹੇਠ ਛੇ ਗ੍ਰਿਫ਼ਤਾਰ

ਧੂਰੀ ਵਿੱਚ ਦੋ ਨੌਜਵਾਨਾਂ ਦੇ ਕਤਲ ਮਾਮਲੇ ਨੂੰ ਜ਼ਿਲ੍ਹਾ ਪੁਲੀਸ ਨੇ 24 ਘੰਟਿਆਂ ਦੇ ਅੰਦਰ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਕਤਲ ਰੰਜਿਸ਼ ਕਾਰਨ ਕੀਤੇ ਗਏ। ਜ਼ਿਲ੍ਹਾ...

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿੱਚ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਧੂਰੀ ਵਿੱਚ ਦੋ ਨੌਜਵਾਨਾਂ ਦੇ ਕਤਲ ਮਾਮਲੇ ਨੂੰ ਜ਼ਿਲ੍ਹਾ ਪੁਲੀਸ ਨੇ 24 ਘੰਟਿਆਂ ਦੇ ਅੰਦਰ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਕਤਲ ਰੰਜਿਸ਼ ਕਾਰਨ ਕੀਤੇ ਗਏ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਕੱਲ੍ਹ ਧੂਰੀ ਵਿੱਚ ਕੱਕੜਵਾਲ ਰੋਡ ’ਤੇ ਸੈਲੂਨ ਨੇੜੇ ਲੱਭੂ, ਸਾਵਨ, ਪ੍ਰਿੰਸ, ਕਰਨ ਰਟੌਲ, ਨੀਰਜ ਉਰਫ਼ ਸੈਂਡੀ, ਵਿੱਕੀ, ਰਿੰਕੂ, ਮੋਗਲੀ ਅਤੇ 7-8 ਅਣਪਛਾਤਿਆਂ ਨੇ ਦੇਵ ਕੁਮਾਰ ਉਰਫ਼ ਦੇਬੂ ਅਤੇ ਅਨਿਲ ਉਰਫ਼ ਬੱਬਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਥਾਣਾ ਸਿਟੀ ਧੂਰੀ ਵਿੱਚ ਕੇਸ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਜਾਂਚ ਦੌਰਾਨ ਅੱਜ ਪੁਲੀਸ ਨੇ ਮੁਲਜ਼ਮਾਂ ਲੱਭੂ, ਸਾਵਨ, ਪ੍ਰਿੰਸ ਵਾਸੀਆਨ ਦਸਮੇਸ਼ ਨਗਰ ਧੂਰੀ, ਕਰਨ ਰਟੌਲ ਵਾਸੀ ਕਹੇਰੂ ਰੋਡ ਧੂਰੀ, ਰਮਨ ਵਾਸੀ ਪੋਲੋ ਬਸਤੀ, ਪਵਨ ਵਾਸੀ ਗੁਰੂ ਨਾਨਕ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਧਿਰਾਂ ਦਾ 4 ਜੂਨ ਨੂੰ ਆਪਸ ਵਿੱਚ ਝਗੜਾ ਹੋਇਆ ਸੀ ਤੇ ਇਸ ਸਬੰਧ ਵਿੱਚ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ।

Advertisement
Advertisement
×