DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SIR ਨੇ 48 ਸਾਲ ਮਗਰੋਂ ਭਰਾ ਮਿਲਾਏ

ਸਾਲ 2003 ਦਾ ਰਿਕਾਰਡ ਭਾਲਦੇ ਪਿੰਡ ਚੁਤਾਲਾ ਪੁੱਜਣ ’ਤੇ ਭਰਾਵਾਂ ਦਾ ਪਤਾ ਲੱਗਾ

  • fb
  • twitter
  • whatsapp
  • whatsapp
featured-img featured-img
ਵਿਜੈ ਸਿੰਘ ਅਤੇ ਰਜਿੰਦਰ ਸਿੰਘ ਪਿੰਡ ਵਾਸੀਆਂ ਨਾਲ।
Advertisement

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਕਰਵਾਈ ਜਾ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਨੇ ਇਲਾਕੇ ਦੇ ਪਿੰਡ ਚੁਤਾਲਾ ਦੇ ਸਕੇ ਭਰਾਵਾਂ ਨੂੰ 48 ਸਾਲ ਬਾਅਦ ਮਿਲਾਇਆ ਹੈ।

ਇਸ ਪਿੰਡ ਦਾ ਰਜਿੰਦਰ ਸਿੰਘ 72 ਸਾਲ ਦਾ ਹੈ। ਉਸ ਦਾ ਭਰਾ ਵਿਜੈ ਸਿੰਘ (67) ਆਪਣਾ 2003 ਦਾ ਰਿਕਾਰਡ ਭਾਲਦਾ ਅੱਜ ਚੁਤਾਲਾ ਪਿੰਡ ਆ ਗਿਆ, ਜਿੱਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋ ਭਰਾ ਬਲਵਿੰਦਰ ਸਿੰਘ (76) ਅਤੇ ਰਜਿੰਦਰ ਸਿੰਘ (72) ਚੁਤਾਲਾ ਵਿੱਚ ਰਹਿ ਰਹੇ ਹਨ। ਵਿਜੈ ਸਿੰਘ ਨੇ ਦੱਸਿਆ ਕਿ ਬਚਪਨ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ ਅਤੇ ਉਹ ਕੰਮ ਦੀ ਭਾਲ ’ਚ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਪਿੰਡ ਮੜਾਵਾਲੇ ਆ ਗਿਆ ਸੀ। ਇੱਥੇ ਕੰਮ ਕਰਦਿਆਂ ਉਹ ਇੰਨਾ ਰੁਝ ਗਿਆ ਕਿ ਉਸ ਨੂੰ ਆਪਣਾ ਪਿੰਡ ਚੁਤਾਲਾ ਭੁੱਲ ਹੀ ਗਿਆ। ਅੱਜ ਜਿਵੇਂ ਹੀ ਉਹ ਆਪਣੇ 2003 ਦਾ ਰਿਕਾਰਡ ਦੀ ਭਾਲ ਕਰਦਾ ਹੋਇਆ ਪਿੰਡ ਚੁਤਾਲਾ ਆਇਆ ਤਾਂ ਪਿੰਡ ਵਾਸੀਆਂ ਵੱਲੋਂ ਬੀ ਐੱਲ ਓ ਦਵਿੰਦਰ ਸਿੰਘ ਖਹਿਰਾ ਅਤੇ ਬਲਾਕ ਸਮਿਤੀ ਮੈਂਬਰ ਮਿਹਰ ਸਿੰਘ ਚੁਤਾਲਾ ਸਣੇ ਹੋਰਨਾਂ ਨੇ ਉਸ ਦਾ ਸਨਮਾਨ ਕੀਤਾ। ਇਨ੍ਹਾਂ ਭਰਾਵਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਇੱਕ-ਦੂਜੇ ਨੂੰ ਮਿਲਦੇ ਰਹਿਣਗੇ। ਉਨ੍ਹਾਂ ਦਾ ਇੱਕ ਭਰਾ ਬਲਵਿੰਦਰ ਸਿੰਘ ਇੱਥੇ ਨਹੀਂ ਸੀ ਜਿਸ ਕਰਕੇ ਉਹ ਇਸ ਮੌਕੇ ਸ਼ਾਮਲ ਨਹੀਂ ਹੋ ਸਕਿਆ।

Advertisement

Advertisement
Advertisement
×