ਲੱਕੀ ਉਬਰਾਏ ਕਤਲ ਕੇਸ ’ਚ ਸਿੰਗਰੀ ਦਾ ਪੁਲੀਸ ਰਿਮਾਂਡ
ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਕਤਲ ਕੇਸ ’ਚ ਸਾਜ਼ਿਸ਼ਘਾੜੇ ਉਸ ਦੇ ਨੌਕਰ ਸ਼ਮਿੰਦਰ ਸਿੰਘ ਉਰਫ ਸਿੰਗਰੀ ਨੂੰ ਦੇਰ ਰਾਤ ਅੰਮ੍ਰਿਤਸਰ ਤੋਂ ਜਲੰਧਰ ਪੁਲੀਸ ਲੈ ਕੇ ਆਈ ਹੈ। ਪੁਲੀਸ ਨੇ ਰਾਤ ਸਮੇਂ ਹੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ...
Advertisement
ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਕਤਲ ਕੇਸ ’ਚ ਸਾਜ਼ਿਸ਼ਘਾੜੇ ਉਸ ਦੇ ਨੌਕਰ ਸ਼ਮਿੰਦਰ ਸਿੰਘ ਉਰਫ ਸਿੰਗਰੀ ਨੂੰ ਦੇਰ ਰਾਤ ਅੰਮ੍ਰਿਤਸਰ ਤੋਂ ਜਲੰਧਰ ਪੁਲੀਸ ਲੈ ਕੇ ਆਈ ਹੈ। ਪੁਲੀਸ ਨੇ ਰਾਤ ਸਮੇਂ ਹੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ। ਜ਼ਿਕਰਯੋਗ ਹੈ ਕਿ ਕਮਿਸ਼ਨਰੇਟ ਪੁਲੀਸ ਜਲੰਧਰ ਹਾਲੇ ਤੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਗੁਰਤਾਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਜਲੰਧਰ ਪੁਲੀਸ ਦੀਆਂ ਟੀਮਾਂ ਵੱਲੋਂ ‘ਆਪ’ ਆਗੂ ਲੱਕੀ ਉਬਰਾਏ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਸ਼ੂਟਰ ਗੁਰਤਾਜ ਨੂੰ ਬਹਿਰਾਮ ਟੌਲ ਪਲਾਜ਼ਾ ਤੇ ਕਰੇਟਾ ਗੱਡੀ ਵਿੱਚ ਜਾਂਦੇ ਹੋਏ ਦੇਖਿਆ ਗਿਆ ਸੀ।
Advertisement
Advertisement
×

