ਜੋਗਿੰਦਰ ਸਿੰਘ ਮਾਨ
ਮਾਨਸਾ, 24 ਸਤੰਬਰ
ਇਥੋਂ ਦੇ ਜੰਮਪਲ ਸਿਮਰਨਦੀਪ ਸਿੰਘ ਪੁੱਤਰ ਅਜੈਬ ਸਿੰਘ ਦੰਦੀਵਾਲ ਪੈਲੇਸ ਨੇ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ 34ਵਾਂ ਰੈਂਕ ਹਾਸਲ ਕੀਤਾ ਹੈ। ਨਤੀਜੇ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ ਨੇ ਸਿਮਰਨਦੀਪ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਸਿਮਰਨਦੀਪ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਅਕਾਲ ਅਕੈਡਮੀ ਕੌੜੀਵਾੜਾ ਤੋਂ ਕੀਤੀ ਅਤੇ ਬਾਰਵੀਂ ਦਾ ਇਮਤਿਹਾਨ ਡੀਏਵੀ ਸਕੂਲ ਮਾਨਸਾ ਤੋਂ ਪਾਸ ਕਰਕੇ ਝਾਰਖੰਡ ਤੋਂ ਆਈਆਈਟੀ ਕੀਤੀ। ਉਸ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਐਮਬੀਏ ਕੀਤੀ। ਉਸ ਨੇ ਹਿੰਦੋਸਤਾਨ ਪੈਟਰੋਲੀਅਮ ਵਿਚ ਕਈ ਸਾਲ ਨੌਕਰੀ ਕੀਤੀ ਅਤੇ ਨਾਲ ਹੀ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਰਿਹਾ। ਕੁਝ ਸਮਾਂ ਪਹਿਲਾਂ ਹੀ ਉਸ ਦੀ ਨਿਯੁਕਤੀ ਪੀਪੀਐਸਸੀ ਰਾਹੀਂ ਬਤੌਰ ਡੀਐਸਪੀ ਵੱਜੋਂ ਹੋਈ ਸੀ।