ਸਿੱਧੂ ਚੰਗਾ ਵਤੀਰਾ ਦਿਖਾਉਣ ਤਾਂ ਪਹਿਲਾਂ ਵੀ ਹੋ ਸਕਦੇ ਨੇ ਰਿਹਾਅ

ਜੇਲ੍ਹ ਸੁਪਰਡੈਂਟ ਕੋਲ 30 ਦਿਨ ਜਦੋਂਕਿ ਡੀਜੀਪੀ ਜਾਂ ਏਡੀਜਪੀ ਜੇਲ੍ਹਾਂ ਕੋਲ 60 ਦਿਨ ਦੀ ਵਧੀਕ ਛੋਟ ਦੇਣ ਦਾ ਅਖ਼ਤਿਆਰ

ਸਿੱਧੂ ਚੰਗਾ ਵਤੀਰਾ ਦਿਖਾਉਣ ਤਾਂ ਪਹਿਲਾਂ ਵੀ ਹੋ ਸਕਦੇ ਨੇ ਰਿਹਾਅ

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 20 ਮਈ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿੱਚ ਸਾਲ ਦੀ ਕੈਦ ਕੱਟਣ ਦਰਮਿਆਨ ਜੇਕਰ ਚੰਗੇ ਵਤੀਰਾ ਵਿਖਾਉਂਦੇ ਹਨ, ਤਾਂ ਉਨ੍ਹਾਂ ਨੂੰ ਉਥੇ ਅੱਠ ਮਹੀਨਿਆਂ ਤੋਂ ਵੀ ਘੱਟ ਸਮਾਂ ਰਹਿਣਾ ਪਏਗਾ। ਚੰਗੇੇ ਆਚਰਨ ਲਈ ਜੇਲ੍ਹ ਅਧਿਕਾਰੀਆਂ ਤੇ ਪੰਜਾਬ ਸਰਕਾਰ ਵੱਲੋਂ ਸਿੱਧੂ ਨੂੰ ਵਿਸ਼ੇਸ਼ ਛੋਟ/ਮਾਫ਼ੀ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਸਿੱਧੂ ਨੂੰ 34 ਸਾਲ ਪੁਰਾਣੇ ਰੋਡ-ਰੇਜ ਮਾਮਲੇ ਵਿੱਚ ਲੰਘੇ ਦਿਨ ਇਕ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਸੀ। ਜੇਲ੍ਹ ਫੈਕਟਰੀ ਵਿਚ ਕੰਮ ਕਰਨ ਦੀ ਸੂਰਤ ਵਿੱਚ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਪਿੱਛੇ 48 ਦਿਨਾਂ ਦੀ ਛੋਟ ਮਿਲੇਗੀ। ਇਕ ਜੇਲ੍ਹ ਅਧਿਕਾਰੀ ਨੇ ਦੱਸਿਆ, ‘‘ਮੁਜਰਮ ਨੂੰ ਜੇਲ੍ਹ ਵਿੱਚ ਕੰਮ ਲਈ ਪਹਿਲੇ ਤਿੰਨ ਮਹੀਨਿਆਂ ਦੀ ਸਿਖਲਾਈ ਦੌਰਾਨ ਕੋਈ ਅਦਾਇਗੀ ਨਹੀਂ ਕੀਤੀ ਜਾਂਦੀ ਤੇ ਹਰ ਮਹੀਨੇ ਚਾਰ ਦਿਨ ਦੀ ਛੋਟ ਮਿਲਦੀ ਹੈ।’’ ਜੇਲ੍ਹ ਸੁਪਰਡੈਂਟ ਕੋਲ ਮੁਜਰਮ ਦੀ ਸਜ਼ਾ ਵਿੱਚੋਂ 30 ਦਿਨ ਦੀ ਹੋਰ ਛੋਟ ਦੇਣ ਦਾ ਅਖ਼ਤਿਆਰ ਹੁੰਦਾ ਹੈ। ਇਹ ਛੋਟ ਆਮ ਕਰਕੇ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕੈਦੀਆਂ ਨੂੰ ਛੱਡ ਕੇ, ਬਾਕੀ ਸਾਰੇ ਮੁਜਰਮਾਂ ਨੂੰ ਦਿੱਤੀ ਜਾਂਦੀ ਹੈ। ਡੀਜੀਪੀ ਜਾਂ ਏਡੀਜੀਪੀ (ਜੇਲ੍ਹਾਂ) ਨੂੰ ਵੀ ਵਧੀਕ 60 ਦਿਨਾਂ ਦੀ ਛੋਟ ਦੇਣ ਦਾ ਅਖ਼ਤਿਆਰ ਹੈ, ਪਰ ਇਹ ਆਮ ਕਰਕੇ ਵਿਸ਼ੇਸ਼ ਕੇਸਾਂ ਵਿੱਚ ਸਿਆਸੀ ਸਹਿਮਤੀ ਨਾਲ ਹੀ ਦਿੱਤੀ ਜਾਂਦੀ ਹੈ। ਸਿੱਧੂ ਦੇ ਕੇਸ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇੜਤਾ ਕਰਕੇ, ਉਨ੍ਹਾਂ ਕੋਲ ਇਸ ਛੋਟ ਦਾ ਲਾਹਾ ਲੈਣ ਦਾ ਮੌਕਾ ਹੈ। ਮੁੱਖ ਮੰਤਰੀ ਨੇ ਹਾਲ ਹੀ ਵਿਚ ਨਵਜੋਤ ਸਿੱਧੂ ਨਾਲ ਮੀਟਿੰਗ ਕੀਤੀ ਸੀ। ਸਿੱਧੂ ਕਿਸੇ ਪਾਰਟੀ ਦੇ ਪਹਿਲੇ ਸਿਆਸਤਦਾਨ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲਣ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਜੇਕਰ ਘ੍ਰਿਣਤ ਅਪਰਾਧਾਂ ਲਈ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਛੱਡ ਕੇ ਹੋਰਨਾਂ ਸਾਰੇ ਮੁਜਰਮਾਂ ਲਈ ਵਿਸ਼ੇਸ਼ ਮਾਫ਼ੀ ਜਾਂ ਛੋਟ ਦਾ ਐਲਾਨ ਕਰਦੀ ਹੈ ਤਾਂ ਸਿੱਧੂ ਨੂੰ ਇਕ ਹੋਰ ਬਾਹਰੀ ਮੌਕਾ ਮਿਲ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All