ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ ਮੁਅੱਤਲ

ਪੀਸੀਆਰ ਇੰਚਾਰਜ ਲਾਈਨ ਹਾਜ਼ਰ, ਡੀਜੀਪੀ ਵੱਲੋਂ ਮਾਮਲਾ ਸ਼ਰਮਨਾਕ ਕਰਾਰ

ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ ਮੁਅੱਤਲ

ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਦਾ ਹੋਇਆ ਐੱਸਐੱਚਓ ਨਵਦੀਪ ਸਿੰਘ।

ਜਸਬੀਰ ਸਿੰਘ ਚਾਨਾ

ਫਗਵਾੜਾ, 5 ਮਈ

ਇਥੇ ਅੱਜ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲੇ ਥਾਣਾ ਸਿਟੀ ’ਚ ਤਾਇਨਾਤ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਪੀਸੀਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਐੱਸਐੱਸਪੀ ਕੰਵਲਦੀਪ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਕੇ ਇੰਸਪੈਕਟਰ ਬਲਵਿੰਦਰਪਾਲ ਨੂੰ ਫਗਵਾੜਾ ਦਾ ਨਵਾਂ ਐੱਸਐੱਚਓ ਨਿਯੁਕਤ ਕਰ ਦਿੱਤਾ। ਇਸੇ ਤਰ੍ਹਾਂ ਪੀਸੀਆਰ ਇੰਚਾਰਜ ਬਲਜਿੰਦਰ ਸਿੰਘ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਕੇ ਇੱਥੇ ਸ਼ੁਮਿੰਦਰ ਸਿੰਘ ਭੱਟੀ ਨੂੰ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ। ਡੀਜੀਪੀ ਦਿਕਨਰ ਗੁਪਤਾ ਨੇ ਟਵੀਟ ਕਰਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All