DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਪਤਾ ਸਰੂਪਾਂ ਬਾਰੇ ਸੱਚ ਸੰਗਤ ਅੱਗੇ ਰੱਖਣ ’ਚ ਸ਼੍ਰੋਮਣੀ ਕਮੇਟੀ ਨਾਕਾਮ: ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਾਪਤਾ ਪਾਵਨ ਸਰੂਪਾਂ ਬਾਰੇ ਸੱਚ ਸੰਗਤ ਸਾਹਮਣੇ ਰੱਖਣ ’ਚ ਅਸਫ਼ਲ ਰਹੀ ਹੈ। ਇਸ ਕਾਰਨ ਸਿੱਖਾਂ ਦੇ...

  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਰਣਧੀਰ ਰੱਖੜਾ ਦਾ ਸਨਮਾਨ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਹੋਰ।
Advertisement

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਾਪਤਾ ਪਾਵਨ ਸਰੂਪਾਂ ਬਾਰੇ ਸੱਚ ਸੰਗਤ ਸਾਹਮਣੇ ਰੱਖਣ ’ਚ ਅਸਫ਼ਲ ਰਹੀ ਹੈ। ਇਸ ਕਾਰਨ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਸਰਕਾਰੀ ਦਖ਼ਲ ਵਧਿਆ ਹੈ। ਅਜਿਹੇ ਦਖ਼ਲ ਨੂੰ ਪੰਥਕ ਇਕਜੁੱਟਤਾ ਹੀ ਰੋਕ ਸਕਦੀ ਹੈ। ਉਹ ਇੱਥੇ ਜਥੇਬੰਦੀ ਦੇ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੇ ਸਨਮਾਨ ’ਚ ਰੱਖੇ ਸਮਾਗਮ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਹਰਿਆਣਾ ਕਮੇਟੀ, ਦਿੱਲੀ ਕਮੇਟੀ ਸਣੇ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਵਿਸ਼ਵ ਪੰਥਕ ਕਨਵੈਨਸ਼ਨ ਬੁਲਾਉਣੀ ਚਾਹੀਦੀ ਹੈ ਤਾਂ ਕਿ ਪੰਥਕ ਮਸਲਿਆਂ ਦੇ ਹੱਲ ਅਤੇ ਸਿੱਖ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਸਣੇ ਇਕਜੁੱਟਤਾ ਬਣਾ ਕੇ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਇਸ ’ਚ ਫੇਲ੍ਹ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਸ਼ਖ਼ਸੀਅਤਾਂ ਨਾਲ ਵਿਚਾਰ ਕਰ ਕੇ ਪੰਥਕ ਮਸਲਿਆਂ ਦੇ ਹੱਲ ਅਤੇ ਇਕਜੁੱਟਤਾ ਲਈ ਅਗਲੀ ਰਣਨੀਤੀ ਅਪਣਾਵੇਗਾ।

Advertisement

ਸ੍ਰੀ ਚੰਦੂਮਾਜਰਾ ਨੇ ਗੁਰੂ ਘਰਾਂ ਵਿੱਚ ਮਰਿਆਦਾ ਅਤੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ’ਤੇ ਵੀ ਜ਼ੋਰ ਦਿੱਤਾ।

Advertisement

ਉਨ੍ਹਾਂ ਕਿਹਾ ਜੇ ਸ਼੍ਰੋਮਣੀ ਕਮੇਟੀ ਅਤੇ ਬਾਕੀ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਅਕਾਲੀ ਦਲ (ਪੁਨਰ ਸੁਰਜੀਤ) ਕੇਂਦਰ ਅਤੇ ਪੰਜਾਬ ਸਰਕਾਰ ’ਤੇ ਦਬਾਅ ਬਣਾਵੇਗਾ ਕਿ ਸਿੱਖਾਂ ਦੇ ਧਾਰਮਿਕ ਕੰਮਾਂ ਵਿੱਚ ਸਰਕਾਰੀ ਦਖ਼ਲ ਰੋਕਿਆ ਜਾ ਸਕੇ। ਰਣਧੀਰ ਰੱਖੜਾ ਵੱਲੋਂ ਜ਼ਿੰਮੇਵਾਰੀ ਸੰਭਾਲਣ ਮੌਕੇ ਹਰਿੰਦਰਪਾਲ ਚੰਦੂਮਾਜਰਾ, ਕਰਨ ਸਿੰਘ ਡੀ ਟੀ ਓ, ਭੁਪਿੰਦਰ ਸ਼ੇਖੂਪੁਰ, ਜਰਨੈਲ ਕਰਤਾਰਪੁਰ, ਸਤਵਿੰਦਰ ਟੌਹੜਾ, ਸੁਖਬੀਰ ਅਬਲੋਵਾਲ, ਰਵਿੰਦਰ ਸ਼ਾਹਪੁਰ, ਗੁਰਜੰਟ ਨੂਰਖੇੜੀਆਂ, ਮੂਸਾ ਖਾਨ, ਜਸਪਾਲ ਕਲਿਆਣ, ਕੁਲਦੀਪ ਸਰਪੰਚ ਪਿੰਡ ਚੌਰਾ, ਪ੍ਰਗਟ ਬੋਲੜ, ਕੁਲਵਿੰਦਰ ਭੁਨਰਹੇੜੀ, ਹਰਵਿੰਦਰ ਡਡੋਆ, ਗੁਰਜੀਤ ਉੱਪਲੀ, ਗੁਰਚਰਨ ਕੌਲੀ, ਬਲਵਿੰਦਰ ਕਰਹੇੜੀ, ਲਖਵੀਰ ਕਰਨਪੁਰ, ਸਤਨਾਮ ਸੱਤਾ, ਧਰਮਿੰਦਰ ਭੋਜੋਮਾਜਰੀ, ਪਲਵਿੰਦਰ ਰਿੰਕੂ, ਜਸਵਿੰਦਰਪਾਲ ਚੱਢਾ, ਖੁਸ਼ਵੰਤ ਢਿੱਲੋਂ, ਗੁਰਬਾਜ ਪਨੌਦੀਆਂ, ਬਿੰਦਰ ਮਹਿਮੂਦਪੁਰ, ਸੁਖਵਿੰਦਰ ਸਰਪੰਚ ਨੂਰਖੇੜੀਆਂ, ਬਹਾਦਰ ਸਿੰਘ ਟੌਹੜਾ, ਹਰਭਜਨ ਸਿੰਘ ਟੌਹੜਾ, ਬਿੰਦਰ ਬਹਾਦਰਗੜ੍ਹ, ਹਰਵਿੰਦਰ ਜੱਸੋਵਾਲ ਆਦਿ ਹਾਜ਼ਰ ਸਨ।

Advertisement
×