ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ’ਚ ਐੱਨਡੀਏ ਛੱਡਿਆ: ਢੀਂਡਸਾ

ਚੰਡੀਗੜ੍ਹ, 27 ਸਤੰਬਰ

ਨਾਰਾਜ਼ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਨਾਲ ਸਬੰਧ ਮਜਬੂਰੀ ਕਾਰਨ ਤੋੜੇ ਹਨ ਕਿਉਂਕਿ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸ਼ਨਿਚਰਵਾਰ ਨੂੰ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨਾਲੋਂ ਖੇਤੀ ਬਿੱਲਾਂ ਕਾਰਨ ਤੋੜ ਵਿਛੋੜਾ ਕਰ ਲਿਆ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, “ਉਨ੍ਹਾਂ (ਅਕਾਲੀ ਦਲ) ਨੇ ਇਹ ਤੋੜ ਵਿਛੋੜਾ ਮਜਬੂਰੀ ਵਿੱਚ ਕੀਤਾ ਕਿਉਂਕਿ ਕਿਸਾਨ ਉਨ੍ਹਾਂ ਤੋਂ ਬਹੁਤ ਖ਼ਫਾ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਤਾਂ ਬਿੱਲ ਦਾ ਸਮਰਥਨ ਕੀਤਾ ਇਥੋਂ ਤੱਕ ਕਿ ਪਾਰਟੀ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵੀ ਬਿੱਲਾਂ ਦੇ ਹੱਕ ਬੋਲਦੇ ਰਹੇ। ਫਿਰ ਉਨ੍ਹਾਂ ਨੇ ਯੂ-ਟਰਨ ਲਿਆ, ਇਹ ਕਹਿੰਦੇ ਹੋਏ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ, ਕੇਂਦਰ ਨੇ ਸਾਨੂੰ ਪੁੱਛਿਆ ਤੱਕ ਨਹੀਂ। ਉਨ੍ਹਾਂ ਸਵਾਲ ਕੀਤਾ ਕੀ ਕਿਸਾਨ ਵਿਰੋਧ ਤੋਂ ਪਹਿਲਾਂ ਇਹ ਬਿੱਲ ਕਿਸਾਨ ਪੱਖੀ ਸੀ?” ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਅਧਾਰ ਗੁਆ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All