ਮੂਸੇਵਾਲਾ ਦੇ ਕਤਲ ਮਗਰੋਂ ਫਤਿਆਬਾਦ ਦੇ ਹੋਟਲ ’ਚ 14 ਘੰਟੇ ਠਹਿਰੇ ਸ਼ਾਰਪ ਸ਼ੂਟਰ

ਮੂਸੇਵਾਲਾ ਦੇ ਕਤਲ ਮਗਰੋਂ ਫਤਿਆਬਾਦ ਦੇ ਹੋਟਲ ’ਚ 14 ਘੰਟੇ ਠਹਿਰੇ ਸ਼ਾਰਪ ਸ਼ੂਟਰ

ਪੱਤਰ ਪ੍ਰੇਰਕ

ਮਾਨਸਾ/ਟੋਹਾਣਾ, 24 ਜੂਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤੁਰੰਤ ਬਾਅਦ ਕਾਤਲ ਫਤਿਆਬਾਦ ਸ਼ਹਿਰ ਦੇ ਇੱਕ ਹੋਟਲ ਵਿੱਚ ਕਰੀਬ 14 ਘੰਟੇ ਰੁਕੇ ਰਹੇ। ਕਾਤਲਾਂ ਦੀ ਗਿਣਤੀ ਚਾਰ ਦੱਸੀ ਜਾਂਦੀ ਹੈ।

ਇਨ੍ਹਾਂ ਨੇ ਝੱਜਰ ਦੇ ਇੱਕ ਵਿਅਕਤੀ ਦੀ ਆਈਡੀ ’ਤੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਇਸ ਸਬੰਧੀ ਅੱਜ ਦਿੱਲੀ ਸਪੈਸ਼ਲ ਸੈੱਲ ਦੀ ਪੁਲੀਸ ਨੇ ਹੋਟਲ ਸਾਂਵਰੀਆ ਦੇ ਦੋ ਮੁਲਾਜ਼ਮਾਂ ਵਿਕਰਮ ਅਤੇ ਕਾਲੂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਪੁਲੀਸ ਹੋਟਲ ਦੇ ਮੁੱਖ ਪ੍ਰਬੰਧਕ ਪਵਨ ਗੁੱਜਰ ਨੂੰ ਪੁੱਛ ਪੜਤਾਲ ਲਈ ਦਿੱਲੀ ਲੈ ਗਈ ਸੀ, ਜਿਸ ਨੂੰ ਤਫਤੀਸ਼ ਪੂੁਰੀ ਹੋਣ ਮਗਰੋਂ ਹੁਣ ਛੱਡ ਦਿੱਤਾ ਗਿਆ ਹੈ। ਸ਼ਾਰਪ ਸ਼ੂਟਰ ਸਾਬਕਾ ਫ਼ੌਜੀ ਪ੍ਰਿਆਵਰਤ ਦੀ ਗ੍ਰਿਫ਼ਤਾਰੀ ਮਗਰੋਂ ਪਿਛਲੇ ਦੋ ਦਿਨਾਂ ਤੋਂ ਦਿੱਲੀ ਪੁਲੀਸ ਦੀ ਨਜ਼ਰ ਫਤਿਆਬਾਦ ਦੇ ਭੱਟੂ ਰੋਡ ਸਥਿਤ ਇੱਕ ਹੋਟਲ ਸਾਂਵਰੀਆ ’ਤੇ ਟਿਕੀ ਹੋਈ ਹੈ। ਇਹ ਸ਼ੂਟਰ 30 ਮਈ ਨੂੰ ਦੁਪਹਿਰ ਦੋ ਵਜੇ ਬਿੱਲ ਦੀ ਅਦਾਇਗੀ ਮਗਰੋਂ ਇੱਥੋਂ ਚਲੇ ਗਏ। ਪਤਾ ਲੱਗਿਆ ਹੈ ਕਿ ਦਿੱਲੀ ਪੁਲੀਸ ਨੇ ਹੋਟਲ ਦੇ ਪ੍ਰਬੰਧਕਾਂ ਤੋਂ ਕਮਰਾ ਕਰਵਾਉਣ ਸਬੰਧੀ ਲਏ ਗਏ ਆਈਡੀ ਪਰੂਫ ਦੀ ਕਾਪੀ ਵੀ ਹਾਸਲ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਲਈ ਝੱਜਰ ਦੇ ਇੱਕ ਅਪਰਾਧਿਕ ਵਿਅਕਤੀ ਦਾ ਨਾਂ ਵੀ ਸਾਹਮਣੇ ਆਇਆ ਸੀ। ਫਤਿਆਬਾਦ ਦੇ ਐੱਸਪੀ ਸੁਰਿੰਦਰ ਭੋਰੀਆ ਨੇ ਕਿਹਾ ਕਿ ਦਿੱਲੀ ਪੁਲੀਸ ਦੇ ਅਜਿਹੇ ਛਾਪਿਆਂ ਬਾਰੇ ਹਰਿਆਣਾ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪੰਜਾਬ ਪੁਲੀਸ ਨੂੰ ਸ਼ੱਕ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਹਨ, ਜਿਨ੍ਹਾਂ ਦੀ ਸਪਲਾਈ ਇੱਕ ਫਾਰਚੂਨਰ ਗੱਡੀ ਰਾਹੀਂ ਬਠਿੰਡਾ ਵਿੱਚ ਕੀਤੀ ਗਈ ਹੈ। ਪੁਲੀਸ ਨੇ ਅੱਜ ਬਠਿੰਡਾ ਦੇ ਇੱਕ ਪੈਟਰੋਲ ਪੰਪ ਤੋਂ ਸ਼ੱਕੀ ਫਾਰਚੂਨਰ ਗੱਡੀ ਦੀਆਂ ਮਈ ਮਹੀਨੇ ਦੀਆਂ ਵੀਡੀਓਜ਼ ਕਢਵਾਈਆਂ ਹਨ। ਇਸੇ ਦੌਰਾਨ ਪੁਲੀਸ ਨੇ ਮੁਲਜ਼ਮ ਬਲਦੇਵ ਸਿੰਘ ਨਿੱਕੂ ਦਾ ਪੰਜ ਰੋਜ਼ਾ ਿਰਮਾਂਡ ਹਾਸਲ ਕੀਤਾ ਹੈ।

ਮੂਸੇਵਾਲਾ ਦੇ ਗੀਤ ਮਗਰੋਂ ਚਰਚਾ ’ਚ ਆਇਆ ਬਲਵਿੰਦਰ ਜਟਾਣਾ

ਰੂਪਨਗਰ/ਚਮਕੌਰ ਸਾਹਿਬ (ਜਗਮੋਹਨ ਸਿੰਘ/ਸੰਜੀਵ ਬੱਬੀ): ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕੱਲ੍ਹ ਰਿਲੀਜ਼ ਹੋਏ ਨਵੇਂ ਗੀਤ ‘ਐੱਸਵਾਈਐੱਲ’ ਵਿੱਚ ਜ਼ਿਕਰ ਆਉਣ ਮਗਰੋਂ ਬਲਵਿੰਦਰ ਸਿੰਘ ਜਟਾਣਾ ਚਰਚਾ ਵਿੱਚ ਆ ਗਿਆ ਹੈ। ਲੋਕ ਉਸ ਨੂੰ ‘ਗੂਗਲ’ ’ਤੇ ਸਰਚ ਕਰਨ ਲੱਗੇ ਹਨ। ਅਸਲ ਵਿੱਚ ਬਲਵਿੰਦਰ ਸਿੰਘ ਰੂਪਨਗਰ ਜ਼ਿਲ੍ਹੇ ਦੇ ਪਿੰਡ ਜਟਾਣਾ ਦਾ ਰਹਿਣ ਵਾਲਾ ਸੀ। ਜਦੋਂ 23 ਜੁਲਾਈ 1990 ਨੂੰ ਚੰਡੀਗੜ੍ਹ ਦੇ ਸੈਕਟਰ-26 ’ਚ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੇ ਨਿਰਮਾਣ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਤਾਂ ਬਲਵਿੰਦਰ ਸਿੰਘ ਜਟਾਣਾ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮੀਟਿੰਗ ’ਚ ਪੁੱਜ ਕੇ ਐੱਸਵਾਈਐੱਲ ਦੇ ਮੁੱਖ ਇੰਜਨੀਅਰ ਐੱਮਐੱਸ ਸੀਕਰੀ ਤੇ ਨਿਗਰਾਨ ਇੰਜਨੀਅਰ ਅਵਤਾਰ ਔਲਖ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਐੱਸਵਾਈਐੱਲ ਦਾ ਨਿਰਮਾਣ ਕਾਰਜ ਰੁਕ ਗਿਆ ਸੀ। ਬਲਵਿੰਦਰ ਜਟਾਣਾ ਦਾ ਸਾਥ ਦੇਣ ਵਾਲੇ ਤਿੰਨ ਹੋਰ ਵਿਅਕਤੀ ਬਲਬੀਰ ਸਿੰਘ ਫੌਜੀ, ਜਗਤਾਰ ਸਿੰਘ ਪੰਜੋਲਾ ਤੇ ਹਰਮੀਤ ਸਿੰਘ ਭਾਓਵਾਲ ਵੀ ਰੂਪਨਗਰ ਜ਼ਿਲ੍ਹੇ ਨਾਲ ਹੀ ਸਬੰਧਤ ਸਨ। ਜਾਣਕਾਰੀ ਅਨੁਸਾਰ ਪੁਲੀਸ ਨੇ ਬਲਵਿੰਦਰ ਸਿੰਘ ਜਟਾਣਾ ਦੀ ਸੂਚਨਾ ਦੇਣ ਵਾਲੇ ਨੂੰ 16 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਪਰ 4 ਸਤੰਬਰ 1991 ਨੂੰ ਜਦੋਂ ਬਲਵਿੰਦਰ ਸਿੰਘ ਜਟਾਣਾ ਆਪਣੇ ਸਾਥੀ ਚਰਨਜੀਤ ਸਿੰਘ ਚੰਨਾ ਨਾਲ ਕਿਤੇ ਜਾ ਰਿਹਾ ਸੀ ਤਾਂ ਪੁਲੀਸ ਨੇ ਸਾਧੂਗੜ੍ਹ ਨੇੜੇ ਦੋਵਾਂ ਨੂੰ ਘੇਰਾ ਪਾ ਕੇ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ। ਹਰਮੀਤ ਸਿੰਘ ਭਾਓਵਾਲ, ਉਸ ਦੀ ਪਤਨੀ ਤੇ ਨਿੱਕਾ ਬੱਚਾ ਹਰਿਆਣਾ ਦੇ ਪਿੰਡ ਗੁੰਥਲਾ ਵਿੱਚ 5 ਦਸੰਬਰ 1992 ਨੂੰ ਹੋਏ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਪਿੰਡ ਪੰਜੋਲਾ ਦੇ ‌ਵਸਨੀਕਾਂ ਅਨੁਸਾਰ ਹਾਲੇ ਤੱਕ ਜਗਤਾਰ ਸਿੰਘ ਪੰਜੋਲਾ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਪਿੰਡ ਮਗਰੋੜ ਦੇ ਵਸਨੀਕਾਂ ਨੇ ਦੱਸਿਆ ਕਿ ਬਲਬੀਰ ਸਿੰਘ ਫੌਜੀ ਨੂੰ ਉਸ ਦੇ ਕਿਸੇ ਸਾਥੀ ਨੇ ਹੀ ਗੱਦਾਰੀ ਕਰਕੇ ਪਿੰਡ ਠੌਣਾ ਨੇੜੇ ਪੁਲੀਸ ਹਵਾਲੇ ਕਰ ਦਿੱਤਾ ਸੀ ਜਿਸਨੂੰ ਬਾਅਦ ਵਿੱਚ ਕਥਿਤ ਪੁਲੀਸ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ। ਗੀਤ ਵਿੱਚ ਜਟਾਣਾ ਦਾ ਜ਼ਿਕਰ ਆਉਣ ਮਗਰੋਂ ਅੱਜ ਕਈ ਚੈਨਲਾਂ ਦੇ ਪੱਤਰਕਾਰ ਉਨ੍ਹਾਂ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All