DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹੀਦ ਸੁਖਦੇਵ ਥਾਪਰ ਟਰੱਸਟ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਲਡ਼ੀਵਾਰ ਭੁੱਖ ਹਡ਼ਤਾਲ ਸ਼ੁਰੂ; ਸ਼ਹੀਦ ਦੇ ਘਰ ਦੀ ਅਣਦੇਖੀ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਸ਼ਹੀਦ ਸੁਖਦੇਵ ਦੇ ਜੱਦੀ ਘਰ ਬਾਹਰ ਭੁੱਖ ਹੜਤਾਲ ’ਤੇ ਬੈਠੇ ਟਰੱਸਟ ਦੇ ਮੈਂਬਰ ਅਤੇ ਹੋਰ। -ਫ਼ੋਟੋ ਇੰਦਰਜੀਤ ਵਰਮਾ
Advertisement

ਸ਼ਹੀਦ ਸੁਖਦੇਵ ਦੇ ਜੱਦੀ ਘਰ ਦੀ ਅਣਦੇਖੀ ਤੋਂ ਨਾਰਾਜ਼ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਸ਼ਹੀਦ ਸੁਖਦੇਵ ਦੇ ਘਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ 9 ਵਜੇ ਸ਼ਹੀਦ ਸੁਖਦੇਵ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੇ ਵੰਸ਼ਜ ਅਸ਼ੋਕ ਥਾਪਰ, ਪਾਲੀ ਸਹਿਜਪਾਲ, ਆਸ਼ੀਸ਼ ਬੋਨੀ, ਹੈਰੀ ਵਿਰਦੀ, ਪ੍ਰਮੋਦ ਥਾਪਰ ਅਤੇ ਸੁਨੀਲ ਠਾਕੁਰ ਭੁੱਖ ਹੜਤਾਲ ’ਤੇ ਬੈਠੇ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਭੁੱਖ ਹੜਤਾਲ ਦੌਰਾਨ ਟਰੱਸਟ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਇਸ ਦੌਰਾਨ ਉਨ੍ਹਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।

ਅਸ਼ੋਕ ਥਾਪਰ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸੂਬੇ ਵਿੱਚ ਵਿਸ਼ੇਸ਼ ਵਰਗਾਂ ਦੀਆਂ ਯਾਦਗਾਰਾਂ ’ਤੇ ਤਾਂ ਕਰੋੜਾਂ ਰੁਪਏ ਲੁਟਾ ਰਹੀ ਹੈ, ਪਰ ਚੌੜਾ ਬਾਜ਼ਾਰ ਤੋਂ ਸ਼ਹੀਦ ਦੇ ਜਨਮ ਅਸਥਾਨ ਤੱਕ ਜਾਣ ਵਾਲੀ ਮਹਿਜ਼ ਕੁਝ ਮੀਟਰ ਸੜਕ ਦੀ ਮੁਰੰਮਤ ਲਈ ਬਹਾਨੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਨਾਂ ’ਤੇ ਰੱਖਣ ਸਬੰਧੀ ਪੁਰਾਣੀ ਮੰਗ ਨੂੰ ਠੰਢੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ।

Advertisement

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੀ ਚਿਤਾਵਨੀ

Advertisement

ਟਰੱਸਟ ਦੇ ਯੂਥ ਮੋਰਚਾ ਪ੍ਰਧਾਨ ਅਤੇ ਸ਼ਹੀਦ ਦੇ ਵੰਸ਼ਜ ਤ੍ਰਿਭੁਵਨ ਥਾਪਰ ਨੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਨੂੰ ਘੇਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਜਲਦੀ ਹੀ ਸ਼ਹੀਦ ਦੇ ਜਨਮ ਅਸਥਾਨ ਦੇ ਸੁੰਦਰੀਕਰਨ ਅਤੇ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਸਬੰਧੀ ਮੰਗ ’ਤੇ ਕੋਈ ਠੋਸ ਕਦਮ ਨਾ ਚੁੱਕਿਆ, ਤਾਂ ਟਰੱਸਟ ਪੰਜਾਬ ਭਰ ਦੀਆਂ ਦੇਸ਼ ਭਗਤ ਜਥੇਬੰਦੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਲਈ ਮਜਬੂਰ ਹੋਵੇਗੀ।

Advertisement
×