DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੇਸ਼ ਵਿਰੋਧੀ ਨਾਅਰੇ ਲਿਖਣ ਵਾਲਾ SFJ ਦਾ ਗੁਰਗਾ ਫਰੀਦਕੋਟ ਤੋਂ ਗ੍ਰਿਫ਼ਤਾਰ: ਸਪੈਸ਼ਲ ਸੈੱਲ ਨੇ ਕੀਤੀ ਕਾਰਵਾਈ

ਅੱਤਿਵਾਦੀ ਪੰਨੂ ਦੇ ਸਿੱਧੇ ਸੰਪਰਕ ’ਚ ਸੀ ਫੜਿਆ ਗਿਆ ਪ੍ਰਿਤਪਾਲ ਸਿੰਘ ਕਾਕਾ; ਵੱਖਵਾਦੀ ਨਾਅਰੇ ਲਿਖ ਕੇ ਵੀਡੀਓਜ਼ ਭੇਜਦਾ ਸੀ ਵਿਦੇਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਦੇਸ਼ ਵਿਰੋਧੀ ਅਤੇ ਵੱਖਵਾਦੀ ਅੰਸਰਾਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਚਲਾਈ ਗਈ ਸਾਂਝੀ ਮੁਹਿੰਮ ਤਹਿਤ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਬੈਨ ਕੀਤੀ ਗਈ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (SFJ) ਨਾਲ ਜੁੜੇ ਇੱਕ ਗੁਰਗੇ ਨੂੰ ਫਰੀਦਕੋਟ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਾਜਾਖਾਨਾ ਖੇਤਰ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ। ਉਸ ’ਤੇ ਸਰਕਾਰੀ ਤੇ ਜਨਤਕ ਕੰਧਾਂ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖਣ ਅਤੇ ਇਨ੍ਹਾਂ ਹਰਕਤਾਂ ਦੀ ਵੀਡੀਓ ਰਿਕਾਰਡ ਕਰਕੇ ਔਨਲਾਈਨ ਵਾਇਰਲ ਕਰਨ ਦੇ ਦੋਸ਼ ਹਨ। ਪੁਲੀਸ ਸਰੋਤਾਂ ਅਨੁਸਾਰ, ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ SFJ ਦੇ ਮੁਖੀ ਅਤੇ ਐਲਾਨੇ ਅੱਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਿੱਧੇ ਸੰਪਰਕ ਵਿੱਚ ਸੀ।

ਸੂਤਰਾਂ ਮੁਤਾਬਕ ਪੰਨੂ ਨੇ ਮੁਲਜ਼ਮ ਨੂੰ ਇਲਾਕੇ ’ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ, ਤੋੜ-ਫੋੜ ਦੀਆਂ ਵੀਡੀਓਜ਼ ਬਣਾਉਣ ਅਤੇ ਪ੍ਰਚਾਰ (propaganda) ਦੇ ਮਕਸਦ ਲਈ ਇਹ ਕਲਿੱਪਾਂ ਨੈੱਟਵਰਕ ਨੂੰ ਭੇਜਣ ਦੀ ਜ਼ਿੰਮੇਵਾਰੀ ਸੌਂਪੀ ਸੀ।

Advertisement

ਛਾਪੇਮਾਰੀ ਦੌਰਾਨ ਦਿੱਲੀ ਪੁਲੀਸ ਨੇ ਸਥਾਨਕ ਪੁਲੀਸ ਦੀ ਮਦਦ ਨਾਲ ਇਸ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ, ਜਦਕਿ ਉਸ ਦਾ ਇੱਕ ਸਾਥੀ ਮੰਗਲ ਸਿੰਘ (ਵਾਸੀ ਪਿੰਡ ਮਹਿਮਾ ਸਰਜਾ, ਬਠਿੰਡਾ) ਮੌਕੇ ਤੋਂ ਫਰਾਰ ਹੋਣ ’ਚ ਸਫਲ ਰਿਹਾ। ਪੁਲੀਸ ਟੀਮਾਂ ਨੇ ਫਰਾਰ ਸਾਥੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਢੁਕਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਦੇਸ਼ੀ ਆਕਾਵਾਂ ਅਤੇ ਸਥਾਨਕ ਸਲੀਪਰ ਸੈੱਲਾਂ ਨਾਲ ਉਸ ਦੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਮੁਲਜ਼ਮ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisement

Advertisement
×