DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'Unimaginable loss': ਚੰਦਰੇ ਚਿੱਟੇ ਨੇ ਕਾਲਾ ਕੀਤਾ ਮਾਂ ਦਾ ਭਵਿੱਖ; ਨਸ਼ੇ ਦੀ ਭੇਟ ਚੜ੍ਹੇ 6 ਜਵਾਨ ਪੁੱਤ

ਨਸ਼ਿਆਂ ਦੇ ਭੇਟ ਚੜ੍ਹੇ ਪਰਿਵਾਰ ਦੇ ਸੱਤ ਜੀਅ; ਸਰਕਾਰ ਦੀ ‘ਨਸ਼ੇ ਵਿਰੁੱਧ ਜੰਗ’ ਮੁਹਿੰਮ 'ਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
featured-img featured-img
ਫੋਟੋ: ਹਿੰਮਾਂਸ਼ੂ ਮਹਾਜਨ
Advertisement

ਨਸ਼ਿਆਂ ਦਾ ਕੋਹੜ ਇੱਕ ਹਰੇ ਭਰੇ ਪਰਿਵਾਰ ਦੀ ਜੜ੍ਹ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਛੇ ਪੁੱਤਾਂ ਨੂੰ ਜਵਾਨੀ ਵਿੱਚ ਹੀ ਲੈ ਗਿਆ।  ਖੇਤਰ ਵਿੱਚ ਚੱਲ ਰਹੀ ਨਸ਼ਿਆਂ ਦੀ ਮਹਾਂਮਾਰੀ ਕਾਰਨ ਕਥਿਤ ਤੌਰ 'ਤੇ ਆਪਣੇ ਸਾਰੇ ਛੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

ਛਿੰਦਰ ਕੌਰ ਦੇ ਪਰਿਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ (20) ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ, ਜਿਸਦੀ ਮੌਤ ਕਥਿਤ ਤੌਰ 'ਤੇ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਲੈਣ ਕਾਰਨ ਹੋਈ ਸੀ।  ਪਿੰਡ ਸ਼ੇਰੇਵਾਲ ਦੇ ਇਸ ਪਰਿਵਾਰ ਦੀ ਮੁਖੀ ਛਿੰਦਰ ਕੌਰ ਨੇ ਇੱਕ ਦਹਾਕੇ ਤੋਂ  ਉਸ ਅੰਦਰ ਪਲ ਰਹੇ ਦਰਦ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਕਥਿਤ ਤੌਰ 'ਤੇ 2012 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

Advertisement

ਛਿੰਦਰ ਕੌਰ ਆਖਦੀ ਹੈ ਕਿ ਇਸ ਮਗਰੋਂ ਉਸ ਨੇ ਆਪਣੇ ਹੱਥੀ ਸਾਰੇ ਛੇ ਪੁੱਤਰਾਂ ਦਾ ਸਸਕਾਰ ਕੀਤਾ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਕੁਲਵੰਤ ਸਿੰਘ (34) ਦੀ ਕਥਿਤ ਤੌਰ 'ਤੇ 2013 ਵਿੱਚ ਨਸ਼ਿਆਂ ਕਾਰਨ ਮੌਤ ਹੋ ਗਈ ਸੀ, ਮਾਰਚ 2021 ਵਿੱਚ ਗੁਰਦੀਪ ਸਿੰਘ, ਜੁਲਾਈ 2021 ਵਿੱਚ ਜਸਵੰਤ ਸਿੰਘ, ਜਨਵਰੀ 2022 ਵਿੱਚ ਰਾਜੂ ਸਿੰਘ, ਮਾਰਚ 2023 ਵਿੱਚ ਬਲਜੀਤ ਸਿੰਘ ਤੇ ਹੁਣ ਚੰਦਰਾ ਨਸ਼ਾ ਘਰ ਦੇ ਆਖਰੀ ਜਵਾਨ ਪੁੱਤ ਜਸਵੀਰ ਸਿੰਘ ਨੂੰ ਵੀ ਲੈ ਬੈਠਿਆ।

Advertisement

ਰਿਪੋਰਟਾਂ ਅਨੁਸਾਰ ਜਸਵੀਰ ਇੱਕ ਹੋਰ ਵਿਅਕਤੀ ਦੇ ਨਾਲ ਸੀ ਜਦੋਂ ਉਹ ਨਸ਼ਾ ਕਰਨ ਤੋਂ ਬਾਅਦ ਬੇਹੋਸ਼ ਹੋ ਗਿਆ ਅਤੇ ਉਸ ਸਾਥੀ ਨੇ ਕਥਿਤ ਤੌਰ 'ਤੇ ਉਸ ਨਾਲ ਨਸ਼ੇ ਦਾ ਟੀਕਾ ਲਗਾਉਣ ਦੀ ਗੱਲ ਕਬੂਲੀ ਹੈ ਅਤੇ ਬਾਅਦ ਵਿੱਚ ਘਬਰਾਉਂਦਿਆਂ ਮੌਕੇ ਤੋਂ ਫਰਾਰ ਹੋ ਗਿਆ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋ ਵਿਅਕਤੀਆਂ ਦੇ ਖ਼ਿਲਾਫ਼ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਹੈ।

ਛਿੰਦਰ ਕੌਰ ਨੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਆਲੋਚਨਾ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਸ ਨੇ ਭੇ ਮਨ ਨਾਲ ਕਿਹਾ, “ਚਿੱਟਾ ਬੰਦ ਨਹੀਂ ਹੋਇਆ। ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ ਪਰ ਬਾਅਦ ਵਿੱਚ ਰਿਹਾਅ ਹੋ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ ਤਾਂ ਜੋ ਹੋਰ ਪਰਿਵਾਰ ਇਸ ਨਾ ਮਿਟਣ ਵਾਲੇ ਦਰਦ ਤੋਂ ਬਚ ਸਕਣ। ਅਸੀਂ ਨਸ਼ਿਆਂ ਕਾਰਨ ਆਪਣਾ ਪੂਰਾ ਪਰਿਵਾਰ ਗਵਾ ਲਿਆ ਹੈ। ਇਹ ਦਰਦਨਾਕ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਦੂਜੇ ਬਚ ਜਾਣ।”

ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਛੇ ਪੁੱਤਰਾਂ ਦੀ ਮੌਤ ਤੋਂ ਬਾਅਦ ਨਾ ਤਾਂ ਇਲਾਕਾ ਵਿਧਾਇਕ ਅਤੇ ਨਾ ਹੀ ਕੋਈ ਸੀਨੀਅਰ ਪੁਲੀਸ ਅਧਿਕਾਰੀ ਉਨ੍ਹਾਂ ਦੀ ਬਾਤ ਪੁੱਛਣ ਆਇਆ। ਸਥਾਨਕ ਭਾਈਚਾਰੇ ਨੇ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤੇ ਹਨ, ਜੋ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਵਿਆਪਕ ਸੰਕਟ ਨੂੰ ਉਜਾਗਰ ਕਰਦੇ ਹਨ। ਹੁਣ ਪਰਿਵਾਰ ਵਿੱਚ ਉਸ ਦੀ ਇੱਕ ਨੂੰਹ ਅਤੇ ਇੱਕ ਪੋਤਾ ਰਹਿ ਗਏ ਹਨ।

ਨਸ਼ਿਆਂ ਖ਼ਿਲਾਫ਼ ਸਮੂਹ ਪਾਰਟੀਆਂ ਇਕਜੁੱਟ ਹੋਣ: ਸ਼ਰਮਾ

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ।
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ।

ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਅੱਜ ਪੀੜਤ ਪਰਿਵਾਰ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਬੋਲਦਿਆਂ ਆਖਿਆ ਕਿ ‘ਆਪ’ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਵਫ਼ਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਨਸ਼ੇ ਕਾਰਨ ਸੱਤ ਜੀਅ ਗੁਆਉਣ ਵਾਲੇ ਸ਼ੇਰੇਵਾਲ ਦੇ ਇਸ ਪਰਿਵਾਰ ਨੂੰ ਸਰਕਾਰ ਜਵਾਬ ਦੇਵੇ ਕਿ ਨਸ਼ਾ ਖ਼ਤਮ ਕਿਉਂ ਨਹੀਂ ਹੋਇਆ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਨਸ਼ਿਆਂ ਖ਼ਿਲਾਫ਼ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਚਣਗੇ ਤਾਂ ਹੀ ਰਾਜਨੀਤੀ ਹੋਵੇਗੀ, ਲਾਸ਼ਾਂ ਵੋਟ ਨਹੀਂ ਪਾ ਸਕਦੀਆਂ।

Advertisement
×