ਪੱਤਰ ਪ੍ਰੇਰਕ
ਰਾਏਕੋਟ, 4 ਮਈ
ਇੱਥੋਂ ਨੇੜਲੇੇ ਪਿੰਡ ਕਾਲਸਾਂ ਵਿੱਚ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਦੇਵ ਸਿੰਘ ਕਾਲਸਾਂ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਗੁਰਦੇਵ ਸਿੰਘ ਨੇ ਅੱਜ ਤੜਕੇ ਗੁਰਦੁਆਰੇ ਤੋਂ ਸਪੀਕਰ ਰਾਹੀਂ ਗੁਰਦੁਆਰੇ ਦਾ ਸਾਰਾ ਹਿਸਾਬ ਪਿੰਡ ਵਾਸੀਆਂ ਨੂੰ ਸੁਣਾਇਆ ਅਤੇ ਸਿਹਤ ਠੀਕ ਨਾ ਹੋਣ ਕਾਰਨ ਪ੍ਰਧਾਨਗੀ ਤੋਂ ਮੁਕਤ ਹੋਣ ਦੀ ਗੱਲ ਕਹੀ। ਇਸ ਮਗਰੋਂ ਉਹ ਪਿੰਡ ਜਲਾਲਦੀਵਾਲ ਵਾਲੇ ਰਸਤੇ ’ਤੇ ਸੈਰ ਕਰਨ ਗਏ ਅਤੇ ਵਾਪਸੀ ’ਤੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਦਿੱਤੀ। ਪੀੜਤ ਪਰਿਵਾਰ ਨੇ ਦੱਸਿਆ ਕਿ ਗੁਰਦੇਵ ਸਿੰਘ ਬੀਤੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ।