DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲ ਬੱਸ ਅਤੇ ਕਾਰ ਦੀ ਭਿਆਨਕ ਟੱਕਰ; ਕਾਰ ਸਵਾਰ Punjab Police ਦੇ ਹੌਲਦਾਰ ਦੀ ਮੌਤ

ਧਰਮਕੋਟ ਦੇ ਕੋਟ ਈਸੇ ਖਾਂ ਨਜ਼ਦੀਕ ਮੋਗਾ-ਅੰਮਿਤ੍ਰਸਰ ਰਾਜ ਮਾਰਗ ਉੱਤੇ ਪਿੰਡ ਗਹਿਲੀਵਾਲਾ ਨੇੜੇ ਦੇਰ ਸ਼ਾਮ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਦੀ ਮੌਤ ਹੋ ਗਈ। ਇਹ ਹਾਦਸਾ ਸਕੂਲੀ ਬੱਸ ਅਤੇ ਹੌਂਡਾ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ...

  • fb
  • twitter
  • whatsapp
  • whatsapp
featured-img featured-img
ਕੋਟ ਈਸੇ ਖਾਂ ਨੇੜਲੇ ਪਿੰਡ ਗਹਿਲੀਵਾਲਾ ਵਿੱਚ ਪੁਲੀਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਬੁਰੀ ਤਰ੍ਹਾਂ ਨੁਕਸਾਨੀ ਗਈ ਹੌਂਡਾ ਕਾਰ। ਫੋਟੋ; ਹਰਦੀਪ ਸਿੰਘ
Advertisement

ਧਰਮਕੋਟ ਦੇ ਕੋਟ ਈਸੇ ਖਾਂ ਨਜ਼ਦੀਕ ਮੋਗਾ-ਅੰਮਿਤ੍ਰਸਰ ਰਾਜ ਮਾਰਗ ਉੱਤੇ ਪਿੰਡ ਗਹਿਲੀਵਾਲਾ ਨੇੜੇ ਦੇਰ ਸ਼ਾਮ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਦੀ ਮੌਤ ਹੋ ਗਈ। ਇਹ ਹਾਦਸਾ ਸਕੂਲੀ ਬੱਸ ਅਤੇ ਹੌਂਡਾ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ।

ਜਾਣਕਾਰੀ ਮੁਤਾਬਿਕ ਭਾਗੂ ਪਿੰਡ ਦੇ ਨਿੱਜੀ ਸਕੂਲ ਦੀ ਸ਼ਰਧਾਲੂਆਂ ਨਾਲ ਭਰੀ ਸਵਰਾਜ ਮਾਜ਼ਦਾ ਮਿੰਨੀ ਬੱਸ ਸ਼ਹੀਦ ਬਾਬਾ ਦੀਪ ਸਿੰਘ ਦੇ ਅਸਥਾਨ ਉੱਤੇ ਐਤਵਾਰ ਨੂੰ ਚਲਦੇ ਚੌਪਹਿਰਾ ਸਾਹਿਬ ਸਮਾਗਮ ਤੋਂ ਵਾਪਸ ਆ ਰਹੀ ਸੀ। ਦੂਸਰੇ ਪਾਸੇ ਪੰਜਾਬ ਪੁਲੀਸ ਦਾ ਹੌਲਦਾਰ ਦਲਜੀਤ ਸਿੰਘ ਜੋ ਕਿ ਥਾਣਾ ਸਦਰ ਮੋਗਾ ਵਿਖੇ ਤਾਇਨਾਤ ਹੈ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ।

Advertisement

ਦੋਹਾਂ ਵਾਹਨਾਂ ਦੀ ਕੋਟ ਈਸੇ ਖਾਂ ਦੇ ਪਿੰਡ ਗਹਿਲੀਵਾਲਾ ਨੇੜੇ ਜ਼ਬਰਦਸਤ ਟੱਕਰ ਹੋ ਗਈ। ਬੱਸ ਕਾਰ ਦਾ ਬਚਾਅ ਕਰਦਿਆਂ ਖ਼ੁਦ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਬੱਸ ਸਵਾਰ ਵਾਲ-ਵਾਲ ਬਚ ਗਏ ਪਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਹੌਲਦਾਰ ਦਲਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਜਿੱਥੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

Advertisement

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਟ ਈਸੇ ਖਾਂ ਦੀ ਪੁਲੀਸ ਮੌਕੇ ਉੱਤੇ ਪੁੱਜੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਪ੍ਰਾਪਤ ਕੀਤੀ।

Advertisement
×