DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ludhiana: ਚੋਣ ਡਿਊਟੀ ਲੱਗਣ ਕਾਰਨ ਅਧਿਆਪਕ ਤੋਂ ਸੱਖਣਾ ਹੋਇਆ ਸਕੂਲ

Punjab Teacher Shortage: ਲਗਪਗ ਇੱਕ ਦਹਾਕੇ ਤੋਂ ਸਕੂਲ ਵਿੱਚ ਇੱਕ ਹੀ ਅਧਿਆਪਕ ਤਾਇਨਾਤ

  • fb
  • twitter
  • whatsapp
  • whatsapp
featured-img featured-img
Single-teacher govt school in Gujjarwal Bet left teacherless due to BLO duty. Photo: Inderjeet Verma
Advertisement

Punjab Teacher Shortage: ਇੱਥੋਂ ਦੇ ਗੁੱਜਰਵਾਲ ਬੇਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ਼ਨਿੱਚਰਵਾਰ ਨੂੰ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੀ। ਸਕੂਲ ਦੇ ਇਕੋ-ਇੱਕ ਅਧਿਆਪਕ ਦੇ ਚੋਣਾਂ ਨਾਲ ਸਬੰਧਤ ਡਿਊਟੀ 'ਤੇ ਹੋਣ ਕਾਰਨ ਵਿਦਿਆਰਥੀ ਬਿਨਾਂ ਕਿਸੇ ਕਲਾਸ ਦੇ ਹੀ ਪੂਰਾ ਦਿਨ ਬਿਤਾਉਣ ਲਈ ਮਜਬੂਰ ਹੋਏ।

ਸਥਾਨਕ ਸੂਤਰਾਂ ਅਨੁਸਾਰ, ਇਸ ਸਕੂਲ ਵਿੱਚ 27 ਵਿਦਿਆਰਥੀ ਹਨ ਅਤੇ ਇਹ ਪਿਛਲੇ ਲਗਪਗ ਇੱਕ ਦਹਾਕੇ ਤੋਂ ਸਿਰਫ਼ ਇੱਕ ਅਧਿਆਪਕ ਦੇ ਭਰੋਸੇ ਚੱਲ ਰਿਹਾ ਹੈ। ਸ਼ਨਿੱਚਰਵਾਰ ਨੂੰ ਅਧਿਆਪਕਾ ਕਥਿਤ ਤੌਰ ਉੱਤੇ 'ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ' (ਐੱਸ ਆਈ ਆਰ) ਦੇ ਕੰਮ ਵਿੱਚ ਲੱਗੀ ਹੋਈ ਸੀ ਕਿਉਂਕਿ ਉਨ੍ਹਾਂ ਦੀ ਬੂਥ ਲੇਵਲ ਅਧਿਕਾਰੀ (ਬੀ ਐੱਲ ਓ) ਦੀ ਡਿਊਟੀ ਤਿੰਨ ਦਿਨਾਂ ਲਈ ਵਧਾ ਦਿੱਤੀ ਗਈ ਸੀ, ਜਿਸ ਨਾਲ ਸਕੂਲ ਬਿਨਾਂ ਕਿਸੇ ਅਧਿਆਪਕ ਦੇ ਰਹਿ ਗਿਆ।

Advertisement

ਸਕੂਲ ਦੀ ਫੇਰੀ ਦੌਰਾਨ, ਵਿਦਿਆਰਥੀ ਕੈਂਪਸ ਵਿੱਚ ਮੌਜੂਦ ਸਨ ਪਰ ਕੋਈ ਕਲਾਸ ਨਹੀਂ ਲਗਾਈ ਜਾ ਰਹੀ ਸੀ। ਸਕੂਲ ਬੰਦ ਹੋਣ ਤੱਕ ਬੱਚੇ ਮਿਡ-ਡੇ ਮੀਲ ਵਰਕਰ ਦੀ ਦੇਖ-ਰੇਖ ਹੇਠ ਰਹੇ।

Advertisement

ਮਿਡ-ਡੇ ਮੀਲ ਵਰਕਰ ਨੇ ਕਿਹਾ, "ਅੱਜ ਸਕੂਲ ਵਿੱਚ ਕੋਈ ਅਧਿਆਪਕ ਨਹੀਂ ਆਇਆ ਅਤੇ ਮੈਂ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਮਾਪਿਆਂ ਨੇ ਵੀ ਸਵਾਲ ਕੀਤਾ ਕਿ ਸਕੂਲ ਖੁੱਲ੍ਹਾ ਹੋਣ ਦੇ ਬਾਵਜੂਦ ਕੋਈ ਅਧਿਆਪਕ ਕਿਉਂ ਨਹੀਂ ਹੈ। ਇਕੱਲੇ ਵਿਦਿਆਰਥੀਆਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।"

Advertisement
×