ਸਤਿਆਗ੍ਰਹਿ ਅੰਦੋਲਨ: ਫ਼ਾਜ਼ਿਲਕਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਤੇ ਰੈਲੀ

ਸਤਿਆਗ੍ਰਹਿ ਅੰਦੋਲਨ: ਫ਼ਾਜ਼ਿਲਕਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਤੇ ਰੈਲੀ

ਪਰਮਜੀਤ ਸਿੰਘ

ਫਾਜ਼ਿਲਕਾ, 9 ਅਗਸਤ

ਕੇਂਦਰ ਦੀ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ, ਕਿਸਾਨ, ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਮੂਹਰੇ ਸਤਿਆਗ੍ਰਹਿ ਅੰਦੋਲਨ ਦੀ 78ਵੀਂ ਵਰ੍ਹੇਗੰਢ ਮੌਕੇ ਕੇਂਦਰੀ ਫੂਡ ਯੂਨੀਅਨ, ਸੀਟੂ, ਕੁੱਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਇਜ਼ ਫੈਡਰੇਸ਼ਨ ਦੇ ਸਾਂਝੇ ਸੱਦੇ 'ਤੇ ਜਨਤਕ ਜੱਥੇਬੰਦੀਆਂ ਦੇ ਮੋਰਚੇ ਦੇ ਝੰਡੇ ਹੇਠ ਧਰਨਾ ਅਤੇ ਰੈਲੀ ਕੀਤੀ ਗਈ। ਇਸ ਸਤਿਆਗ੍ਰਹਿ ਧਰਨੇ ਅਤੇ ਰੈਲੀ ਦੀ ਪ੍ਰਧਾਨਗੀ ਹਰਨਾਮ ਸਿੰਘ, ਨੱਥਾ ਸਿੰਘ, ਸੁਰਿੰਦਰ ਕੰਬੋਜ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਕੱਠ ਨੂੰ ਪੰਜਾਬ ਕਿਸਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਕਾਲੂ ਰਾਮ ਪੰਜਾਵਾ, ਹਰੀਸ਼ ਕੰਬੋਜ, ਮੁਲਾਜ਼ਮ ਆਗੂ ਹਰਭਜਨ ਸਿੰਘ ਖੁੰਗਰ, ਮਹਿੰਦਰ ਸਿੰਘ ਘੱਲੂ, ਮਦਨ ਲਾਲ ਕਿੱਕਰ ਖੇੜਾ, ਸੁਖਜਿੰਦਰ ਸਿੰਘ, ਮੇਜਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਵਣਜਾਰ ਸਿੰਘ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕਰਨੈਲ ਸਿੰਘ ਟਿਵਾਣਾ, ਪ੍ਰੋਫੈਸਰ ਹਰੀਸ਼ ਸਰੋਵਾ, ਸੁਰੇਸ਼ ਕੁਮਾਰ, ਰਾਮ ਕੁਮਾਰ, ਸੀਪੀਐੱਮ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਅਬਿਨਾਸ਼ ਚੰਦਰ ਲਾਲੋਵਾਲੀ ਨੇ ਸੰਬੋਧਨ ਕੀਤਾ।

ਸਿਰਸਾ(ਪ੍ਰਭੂ ਦਿਆਲ): ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਸਤਿਆਗ੍ਰਹਿ ਅੰਦੋਲਨ ਦੀ 78ਵੀਂ ਵਰ੍ਹੇ ਗੰਢ ਦੇ ਮੌਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਤਿੰਨ ਦਿਨਾਂ ਤੋਂ ਹੜਤਾਲ ਕਰ ਰਹੀਆਂ ਆਸ਼ਾ ਵਰਕਰਾਂ ਨੇ ਮੰਗਾਂ ਪੂਰੀਆਂ ਨਾ ਹੋਣ ਕਾਰਨ ਆਪਣੀ ਹੜਤਾਲ ਨੂੰ ਚਾਰ ਦਿਨਾਂ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਟਰੇਡ ਯੂਨੀਅਨਾਂ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮਾਡਲ ਟਾਊਨ ਪਾਰਕ ਵਿੱਚ ਇਕੱਠੇ ਹੋਏ। ਕਰਮਚਾਰੀਆਂ ਦੀ ਅਗਵਾਈ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਸੀਟੂ ਦੇ ਆਗੂ ਕ੍ਰਿਪਾ ਸ਼ੰਕਰ ਤ੍ਰਿਪਾਠੀ ਨੇ ਸਾਂਝੇ ਤੌਰ ’ਤੇ ਕੀਤੀ। ਬਾਅਦ ਵੀ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਰਮਚਾਰੀ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਤੇ ਸਫਾਈ ਕਰਮਚਾਰੀ ਮੌਜੂਦ ਸਨ।

ਬਰਨਾਲਾ(ਪਰਸ਼ੋਤਮ ਬੱਲੀ): ਤਿੰਨ ਖੱਬੇਪੱਖੀ ਜਥੇਬੰਦੀਆਂ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵੱਲੋਂ ਇਥੇ ਕਚਹਿਰੀ ਚੌਕ ਵਿਖੇ ਰੈਲੀ ਕਰਨ ਉਪਰੰਤ ਆਗੂਆਂ ਤੇ ਕਾਰਕੁਨਾਂ ਵੱਲੋਂ ਆਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ ਗਿਆ। ਇਹ ਰੈਲੀ ਦੀ ਪ੍ਰਧਾਨਗੀ ਮਾਨ ਸਿੰਘ ਗੁਰਮ, ਲਾਲ ਸਿੰਘ ਧਨੌਲਾ ਤੇ ਨਿਰੰਜਣ ਸਿੰਘ ਨੇ ਕੀਤੀ। ਬੁਲਾਰਿਆਂ 'ਚ ਆਂਗਣਵਾੜੀ ਮੁਲਾਜ਼ਮ ਆਗੂ ਬਲਰਾਜ ਕੌਰ, ਮਿਡ ਡੇ ਮੀਲ ਵਰਕਰਜ਼ ਸੂਬਾ ਆਗੂ ਹਰਪਾਲ ਕੌਰ, ਜਸਵੰਤ ਸਿੰਘ ਅਸਪਾਲ ਕਲਾਂ, ਗੁਰਪਾਲ ਸਿੰਘ ਪੱਖੋ, ਨਿਰਮਲ ਸਿੰਘ ਝਲੂਰ, ਸੁਦਾਗਰ ਸਿੰਘ ਉਪਲੀ, ਦਰਸ਼ਨ ਸਿੰਘ ਭੂਰੇ, ਅੰਗਰੇਜ਼ ਸਿੰਘ ਕਰਮਗੜ੍ਹ, ਦਰਸ਼ਨ ਸਿੰਘ ਹਰੀਗੜ੍ਹ, ਹਰਬੰਸ ਕੱਟੂ, ਪ੍ਰੀਤਮ ਸਹਿਜੜਾ, ਊਸ਼ਾ ਰਾਣੀ, ਸੁਖਦੇਵ ਸਿੰਘ ਬੜੀ, ਲਾਭ ਵਜੀਦਕੇ ਸ਼ਾਮਿਲ ਸਨ। ਰੈਲੀ ਬਾ ਅਦ ਆਗੂ ਤੇ ਵਰਕਰ ਕਾਫਲੇ ਦੇ ਰੂਪ 'ਚ ਨਾਅਰੇਬਾਜ਼ੀ ਕਰਦਿਆਂ ਡੀਸੀ ਬਰਨਾਲਾ ਦੀ ਰਿਹਾਇਸ਼ ਵੱਲ ਗ੍ਰਿਫ਼ਤਾਰੀਆਂ ਲਈ ਵਧੇ ਪਰ ਕਾਫ਼ਲੇ ਨੂੰ ਬੀਡੀਪੀਓ ਦਫ਼ਤਰ ਅੱਗੇ ਪੁਲੀਸ ਨੇ ਭਾਰੀ ਬੈਰੀਕੇਡਿੰਗ ਕਰਕੇ ਕਾਫ਼ਲੇ ਨੂੰ ਰੋਕਿਆ। ਅਗਵਾਈ ਕਰ ਰਹੇ ਆਗੂਆਂ ਤੇ ਪੁਲੀਸ ਫੋਰਸ ਦਰਮਿਆਨ ਅੱਧਾ ਘੰਟਾ ਕਸ਼ਮਕਸ਼ ਵੀ ਹੋਈ। ਪੁਲੀਸ ਨੇ ਗ੍ਰਿਫ਼ਤਾਰੀਆਂ ਤੋਂ ਪਾਸਾ ਵੱਟ ਲਿਆ। ਪ੍ਰਦਰਸ਼ਨਕਾਰੀਆਂ ਨਾਅਰੇਬਾਜ਼ੀ ਕਰਦਿਆਂ ਇਕੱਤਰਤਾ ਸਮਾਪਤ ਕਰ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All