ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਧੂ ਵਰਿਆਣਵੀ ਨੂੰ ਮੁਕੱਦਮ ਯਾਦਗਾਰੀ ਪੁਰਸਕਾਰ

ਦੁਆਬਾ ਸਾਹਿਤ ਮੰਚ ਨੇ ਸਾਲਾਨਾ ਸਮਾਗਮ ਕਰਵਾਇਆ
Advertisement

ਸੁਰਜੀਤ ਮਜਾਰੀ

ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ ਵੱਲੋਂ ਮਰਹੂਮ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਵਿੱਚ ਸਾਲਾਨਾ ਪੁਰਸਕਾਰ ਸੰਮੇਲਨ ਅਤੇ ਕਵੀ ਦਰਬਾਰ ਕਰਵਾਇਆ ਗਿਆ। ਗੁਰਦੀਪ ਸਿੰਘ ਮੁਕੱਦਮ ਨੇ ਸਵਾਗਤ ਕਰਦਿਆਂ ਪਿੰਡ ਲਧਾਣਾ ਝਿੱਕਾ ਦੇ ਇਤਿਹਾਸ, ਮਰਹੂਮ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਅਤੇ ਦੁਆਬਾ ਸਾਹਿਤ ਮੰਚ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਸ਼ਾਇਰ ਜਗਦੀਸ਼ ਰਾਣਾ ਤੇ ਮੰਚ ਦੇ ਸਰਪ੍ਰਸਤ ਤਾਰਾ ਸਿੰਘ ਚੇੜਾ ਬਿਰਾਜਮਾਨ ਸਨ। ਮੰਚ ਵੱਲੋਂ ਸਾਹਿਤਕਾਰ ਪ੍ਰੋ. ਸੰਧੂ ਵਰਿਆਣਵੀ ਨੂੰ ਪਿੰਡ ਲਧਾਣਾ ਝਿੱਕਾ ਦੇ ਮੋਢੀ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਮਹਿੰਦਰ ਸਿੰਘ ਦੁਸਾਂਝ ਨੂੰ ਮਰਹੂਮ ਪ੍ਰਿੰਸੀਪਲ ਜੁਗਿੰਦਰ ਸਿੰਘ ਕੰਵਲ (ਫ਼ਿਜ਼ੀ) ਯਾਦਗਾਰੀ ਪੁਰਸਕਾਰ, ਸਤਨਾਮ ਸਿੰਘ ਮਾਣਕ ਨੂੰ ਮਰਹੂਮ ਸਾਥੀ ਲੁਧਿਆਣਵੀ (ਯੂ ਕੇ) ਯਾਦਗਾਰੀ ਪੁਰਸਕਾਰ, ਰੇਸਮ ਚਿੱਤਰਕਾਰ ਨੂੰ ਕਿਸਾਨ ਨੇਤਾ ਮਰਹੂਮ ਅਰਜਨ ਸਿੰਘ ਧੂਮਾਂ ਯਾਦਗਾਰੀ ਪੁਰਸਕਾਰ ਅਤੇ ਨਵਤੇਜ ਗੜਦੀਵਾਲ ਨੂੰ ਸਮਾਜ ਸੇਵੀ ਮਰਹੂਮ ਪਾਖਰ ਸਿੰਘ ਮੱਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਮੌਕੇ ਲਾਇਬ੍ਰੇਰੀ ਲਈ ਆਰਥਿਕ ਸਹਿਯੋਗ ਪਾਉਣ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ। ਕਵੀ ਦਰਬਾਰ ਦੌਰਾਨ ਸੁਖਦੇਵ ਗੰਢਵਾਂ, ਸੁਰਿੰਦਰ ਸਾਗਰ, ਦਲਜੀਤ ਮਹਿਮੀ, ਜੀਤਨ ਸਾਹਿਬਾਂ ਕੌਰ, ਜੁਗਿੰਦਰ ਪਾਲ ਮੱਲ, ਤੀਰਥ ਚੰਦ, ਹਰਦਿਆਲ ਹੁਸ਼ਿਆਰਪੁਰੀ, ਇਕਬਾਲ ਸਿੰਘ, ਦੀਪ ਜਗਤਪੁਰੀ, ਤਾਰਾ ਸਿੰਘ ਚੇੜਾ, ਵਿਜੈ ਭੱਟੀ, ਇੰਦਰ ਸਿਮਕ, ਸਰਵਣ ਸਿੱਧੂ, ਬਲਵੀਰ ਕੌਰ ਝੂਟੀ, ਕੇ ਸਾਧੂ ਸਿੰਘ, ਨੂਰ ਕਮਲ ਅਤੇ ਜਸਵਿੰਦਰ ਭਟੋਆ ਨੇ ਆਪਣੇ ਕਲਾਮ ਪੇਸ਼ ਕੀਤੇ। ਸਭਾ ਦੇ ਮੁੱਖ ਸਕੱਤਰ ਕੈਪਟਨ ਦੌਲਤ ਸਿੰਘ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ ਨੇ ਧੰਨਵਾਦ ਕੀਤਾ।

Advertisement

Advertisement
Show comments