DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SAD ਨੇ ਪੇਪਰ ਲੀਕ ਰੋਕਣ ਵਾਲੇ ਬਿੱਲ ਦਾ ਕੀਤਾ ਸਵਾਗਤ 

ਸੂਬਿਆਂ ਨੂੰ ਆਪਣੀਆਂ ਭਰਤੀਆਂ ਅਤੇ ਸੰਸਥਾਵਾਂ ਲਈ ਪ੍ਰੀਖਿਆਵਾਂ ਖੁਦ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ : ਚੀਮਾ

  • fb
  • twitter
  • whatsapp
  • whatsapp
featured-img featured-img
SAD ਆਗੂ ਦਲਜੀਤ ਚੀਮਾ ਦੀ ਫਾਈਲ ਫੋਟੋ
Advertisement

ਸ਼੍ਰੋਮਣੀ ਅਕਾਲੀ ਦਲ (SAD) ਨੇ ਅੱਜ ਪ੍ਰਸਤਾਵਿਤ 'ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਸੋਧ ਬਿਲ, 2026' ਦਾ ਸਵਾਗਤ ਕਰਦਿਆਂ ਸੂਬਿਆਂ ਨੂੰ ਆਪਣੀ ਭਰਤੀ ਅਤੇ ਸੰਸਥਾਵਾਂ ਲਈ ਪ੍ਰੀਖਿਆਵਾਂ ਕਰਵਾਉਣ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਪੇਪਰ ਲੀਕ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਜ਼ਰੂਰੀ ਹੈ, ਪਰ ਸਿਰਫ਼ ਸਜ਼ਾ ਨਾਲ ਹੀ ਜਨਤਕ ਪ੍ਰੀਖਿਆਵਾਂ ਦੀ ਨਿਰਪੱਖਤਾ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।

Advertisement

ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਨੂੰ ਆਪਣੀਆਂ ਭਰਤੀਆਂ ਅਤੇ ਸੰਸਥਾਵਾਂ ਲਈ ਪ੍ਰੀਖਿਆਵਾਂ ਕਰਵਾਉਣ ਦਾ ਅਧਿਕਾਰ ਦਿੰਦੇ ਹੋਏ ਇਕਸਾਰ ਕੌਮੀ ਸੁਰੱਖਿਆ ਮਾਪਦੰਡ ਤਿਆਰ ਕਰਨੇ ਚਾਹੀਦੇ ਹਨ।

Advertisement

ਚੀਮਾ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕਾਨੂੰਨ ਵਿੱਚ ਰੋਕਥਾਮ ਦੇ ਉਪਾਵਾਂ, ਜਿਵੇਂ ਕਿ ਮਜ਼ਬੂਤ ਐੱਸ ਓ ਪੀਜ਼, ਸੁਰੱਖਿਅਤ ਤਕਨੀਕ, ਪੂਰੀ ਪ੍ਰਕਿਰਿਆ ਵਿੱਚ ਜਵਾਬਦੇਹੀ, ਨਿਯਮਤ ਸੁਰੱਖਿਆ ਆਡਿਟ ਅਤੇ ਫੁੱਲ-ਪਰੂਫ ਪ੍ਰੀਖਿਆ ਪ੍ਰੋਟੋਕੋਲ 'ਤੇ ਵੀ ਉੱਨਾ ਹੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਪੇਪਰ ਲੀਕ ਹੋਣ ਦੀ ਨੌਬਤ ਹੀ ਨਾ ਆਵੇ।

Advertisement
×