DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਹੱਥਾਂ ਨਾਲ ਟੁੱਟਦੀ ਸੜਕ’ ਵਾਲੀ ਵੀਡੀਓ ਫ਼ਰਜ਼ੀ: ਈ ਟੀ ਓ

ਵਿਰੋਧੀਆਂ ’ਤੇ ਗੁਮਰਾਹਕੁੰਨ ਪ੍ਰਚਾਰ ਦਾ ਲਗਾਇਆ ਦੋਸ਼

  • fb
  • twitter
  • whatsapp
  • whatsapp
featured-img featured-img
ਹਰਭਜਨ ਸਿੰਘ ਈਟੀਓ ਸੜਕ ਦਾ ਮੁਆਇਨਾ ਕਰਦੇ ਹੋਏ।
Advertisement

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਬਠਿੰਡਾ ਦੀ ਸੜਕ ਨੂੰ ਹੱਥਾਂ ਨਾਲ ਟੁੱਟਦਾ ਦਿਖਾਉਣ ਵਾਲੀ ਵਾਇਰਲ ਵੀਡੀਓ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਸਰਕਾਰ ਖ਼ਿਲਾਫ਼ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਗੁਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੀਆਂ ਹਨ।

ਈ ਟੀ ਓ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਚੁਣੌਤੀ ਦਿੱਤੀ ਸੀ ਕਿ ਉਹ ਸੜਕ ਦੀ ਚੈਕਿੰਗ ਮੌਕੇ ਹਾਜ਼ਰ ਰਹਿਣ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਹ ਖ਼ੁਦ ਮੌਕੇ ’ਤੇ ਪੁੱਜੇ, ਪਰ ਦੋਵੇਂ ਆਗੂ ਉੱਥੇ ਨਹੀਂ ਆਏ।

Advertisement

ਉਨ੍ਹਾਂ ਮਾਈਸਰਖਾਨਾ-ਤਿੱਤਰਸਰ ਸਾਹਿਬ ਸੜਕ ਦਾ ਨਿਰੀਖਣ ਕੀਤਾ ਅਤੇ ਕੰਮ ’ਤੇ ਤਸੱਲੀ ਪ੍ਰਗਟਾਈ। ਇਸ ਤੋਂ ਇਲਾਵਾ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਸੜਕ ਦੀ ਵੀ ਜਾਂਚ ਕੀਤੀ ਗਈ। ਇੱਥੋਂ ਕੁਆਲਿਟੀ ਕੰਟਰੋਲ ਕੇਂਦਰ ਪਟਿਆਲਾ ਵੱਲੋਂ ਸੜਕ ਦਾ ਨਮੂਨਾ ਲਿਆ ਗਿਆ। ਈ ਟੀ ਓ ਨੇ ਕਿਹਾ ਕਿ ਸੜਕ ਨਿਰਮਾਣ ਵਿੱਚ ਕੋਈ ਊਣਤਾਈ ਮਿਲੀ, ਤਾਂ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਪਾਰਦਰਸ਼ਤਾ ਨਾਲ ਖਰਚਿਆ ਜਾ ਰਿਹਾ ਹੈ।

Advertisement

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।

Advertisement
×