ਪੱਤਰ ਪ੍ਰੇਰਕ
ਮਾਛੀਵਾੜਾ, 5 ਸਤੰਬਰ
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਹੱਕੀ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵੱਲੋਂ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਮਾਣ ਭੱਤੇ ਵਿੱਚ ਵਾਧਾ, ਜਨਮ ਤੇ ਮੌਤ ਰਜਿਸਟਰੇਸ਼ਨ, ਦੋ ਵਰਦੀਆਂ ਗਰਮ ਅਤੇ ਠੰਢੀਆਂ, ਪੰਜ ਮਰਲੇ ਪਲਾਟ, ਹਰਿਆਣਾ ਪੈਟਰਨ ਲਾਗੂ ਕਰਨਾ, 60 ਸਾਲ ਬਾਅਦ ਪੈਨਸ਼ਨ, ਮਿਨੀਵੇਜ ਲਾਗੂ ਕਰ ਕੇ 26000 ਰੁਪਏ ਮਹੀਨਾ ਮਾਣ ਭੱਤਾ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ੲਿਸ ਦੌਰਾਨ ਮਾਲ ਮੰਤਰੀ ਪੰਜਾਬ ਨੇ ਪੇਂਡੂ ਚੌਕੀਦਾਰਾਂ ਦੀਆਂ 5 ਮੰਗਾਂ ਜਿਨ੍ਹਾਂ ’ਚ ਮਾਣ ਭੱਤਾ ਵਾਧਾ, ਦੋ ਵਰਦੀਆਂ, ਲਾਠੀ, ਬੈਟਰੀ, ਪੰਜ ਮਰਲੇ ਪਲਾਟ, ਬੁਢਾਪਾ ਪੈਨਸ਼ਨ, ਆਟਾ-ਦਾਲ ਸਕੀਮ ਤਹਿਤ ਕਾਰਡ ਮੰਨ ਲਈਆਂ ਗਈਆਂ ਜਿਨ੍ਹਾਂ ਸਬੰਧੀ 15 ਦਿਨਾਂ ਅੰਦਰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।