ਜਗਮੋਹਨ ਸਿੰਘ
ਰੂਪਨਗਰ, 6 ਜਨਵਰੀ
ਰੂਪਨਗਰ ਜ਼ਿਲ੍ਹੇ ਵਿੱਚ ਖਣਨ ਠੇਕੇਦਾਰਾਂ ਵੱਲੋਂ ਰਾਇਲਿਟੀ ਦੇ ਨਾਮ ’ਤੇ ਵਸੂਲੇ ਜਾ ਰਹੇ ਕਥਿਤ ਟੈਕਸ ਸਬੰਧੀ ਬਚਿੱਤਰ ਸਿੰਘ ਜਟਾਣਾ ਮੁੜ ਹਾਈ ਕੋਰਟ ਪੁੱਜ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਖਣਨ ਠੇਕੇਦਾਰਾਂ ਨੂੰ ਪਾਰਟੀ ਬਣਾਇਆ ਗਿਆ ਹੈ ਤੇ 5 ਜਨਵਰੀ ਨੂੰ ਅਦਾਲਤ ਵਿੱਚ ਉਨ੍ਹਾਂ ਦੀ ਰਿੱਟ ਪਟੀਸ਼ਨ ’ਤੇ ਸੁਣਵਾਈ ਹੋਈ। ਇਸ ਦੌਰਾਨ ਸਰਕਾਰੀ ਵਕੀਲ ਵੱਲੋਂ ਸਮਾਂ ਮੰਗਿਆ ਗਿਆ। ਅਦਾਲਤ ਵੱਲੋਂ ਅਗਲੀ ਪੇਸ਼ੀ ਦੀ ਤਾਰੀਖ 18 ਜਨਵਰੀ ਮੁਕੱਰਰ ਕੀਤੀ ਗਈ ਹੈ।