DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Lehra Mohabbat Thermal Plant ਤੋਂ ਰਾਹਤ ਦੀ ਖ਼ਬਰ: 4 ਨੰਬਰ ਯੂਨਿਟ ਚਾਲੂ, 169 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ

ਤਕਨੀਕੀ ਖ਼ਰਾਬੀ ਸੁਧਾਰਨ ਤੋਂ ਬਾਅਦ ਇੱਕ ਯੂਨਿਟ ਮੁੜ ਕਾਰਜਸ਼ੀਲ; ਬਾਕੀ 3 ਯੂਨਿਟਾਂ ਨੂੰ ਚਲਾਉਣ ਲਈ ਵੀ ਯਤਨ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਜ਼ਿਲ੍ਹਾ ਬਠਿੰਡਾ ਦੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦੇ ਚੌਥੇ ਯੂਨਿਟ ਨੂੰ ਸਫ਼ਲਤਾਪੂਰਵਕ ਚਾਲੂ ਕਰ ਲਿਆ ਗਿਆ ਹੈ, ਜਿਸ ਤੋਂ ਇਸ ਵੇਲੇ 169 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਇਸ ਯੂਨਿਟ ਦੇ ਚਾਲੂ ਹੋਣ ਨਾਲ ਠੱਪ ਪਏ ਪਲਾਂਟ ਵਿੱਚ ਬਿਜਲੀ ਉਤਪਾਦਨ ਬਹਾਲ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ 210 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਚੌਥੇ ਯੂਨਿਟ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਤਕਨੀਕੀ ਖ਼ਰਾਬੀ ਆ ਗਈ ਸੀ। ਇਸ ਕਾਰਨ ਇਸ ਨੂੰ ਬੰਦ ਕਰਨਾ ਪਿਆ ਸੀ, ਅਤੇ ਕੁੱਲ 920 ਮੈਗਾਵਾਟ ਸਮਰੱਥਾ ਵਾਲਾ ਇਹ ਪੂਰਾ ਥਰਮਲ ਪਲਾਂਟ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਸੀ। ਖ਼ਰਾਬੀ ਆਉਣ ਤੋਂ ਪਹਿਲਾਂ ਪਲਾਂਟ ਵਿੱਚ ਸਿਰਫ਼ ਇਹੋ ਇੱਕ ਯੂਨਿਟ ਹੀ ਚੱਲ ਰਿਹਾ ਸੀ।

Advertisement

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬਾਕੀ ਰਹਿੰਦੇ ਤਿੰਨ ਯੂਨਿਟਾਂ ਨੂੰ ਵੀ ਜਲਦ ਚਾਲੂ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਆਊਟਸੋਰਸਡ ਕਰਮਚਾਰੀਆਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਸਿੱਧੇ ਤੌਰ ’ਤੇ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਕਾਰਨ ਇਨ੍ਹਾਂ ਯੂਨਿਟਾਂ ਨੂੰ ਚਲਾਉਣ ਵਿੱਚ ਪ੍ਰਸ਼ਾਸਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

Advertisement
×