ਰਾਵਤ ਨੇ ਨਵਜੋਤ ਸਿੱਧੂ ਬਾਰੇ ਅਫ਼ਵਾਹਾਂ ਨੂੰ ਬਰੇਕ ਲਾਈ

ਮੁੱਖ ਮੰਤਰੀ ਚੰਨੀ ਵੱਲੋਂ ਕੁਲਜੀਤ ਨਾਗਰਾ ਤੇ ਰਵਨੀਤ ਬਿੱਟੂ ਨੂੰ ਦਿੱਲੀ ਲਿਜਾਣ ਨਾਲ ਛਿੜੀ ਸੀ ਚਰਚਾ

ਰਾਵਤ ਨੇ ਨਵਜੋਤ ਸਿੱਧੂ ਬਾਰੇ ਅਫ਼ਵਾਹਾਂ ਨੂੰ ਬਰੇਕ ਲਾਈ

ਚਰਨਜੀਤ ਭੁੱਲਰ

ਚੰਡੀਗੜ੍ਹ, 5 ਅਕਤੂਬਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਦੀਆਂ ਅਫ਼ਵਾਹਾਂ ਨੂੰ ਅੱਜ ਖੰਭ ਲੱਗੇ ਰਹੇ। ਪੂਰੇ ਦਿਨ ਦੀਆਂ ਅਟਕਲਾਂ ਮਗਰੋਂ ਅੱਜ ਇਨ੍ਹਾਂ ਅਫ਼ਵਾਹਾਂ ਨੂੰ ਦੇਰ ਸ਼ਾਮ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬਰੇਕ ਲਾ ਦਿੱਤੀ ਹੈ। ਕਦੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਥਾਪੜਨ ਵਾਲੇ ਹਰੀਸ਼ ਰਾਵਤ ਹੁਣ ਨਵਜੋਤ ਸਿੱਧੂ ਨੂੰ ਥਾਪੀ ਦੇਣ ਲੱਗੇ ਹਨ। 

ਅੱਜ ਸ਼ਾਮ ਵੇਲੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੇ ਲਖੀਮਪੁਰ ਖੀਰੀ ਵੱਲ ਚਾਲੇ ਪਾਉਣ ਦੇ ਫ਼ੈਸਲੇ ਦੇ ਸੰਦਰਭ ਵਿਚ ਟਵੀਟ ਕੀਤਾ ਹੈ ਕਿ ‘ਨਵਜੋਤ ਜੀ ਇਹ ਬਹੁਤ ਚੰਗਾ ਫ਼ੈਸਲਾ ਹੈ ਜਿਸ ਦੀ ਵਧਾਈ ਹੋਵੇ, ਇਹ ਉਹ ਕਾਂਗਰਸ ਹੈ ਜਿਸ ਦੀ ਸਾਨੂੰ ਲੋੜ ਹੈ, ਮੈਂ ਵੀ ਤੁਹਾਡੇ ਨਾਲ ਲਖੀਮਪੁਰ ਖੀਰੀ ਅਤੇ ਸੀਤਾਪੁਰ ਦੇ ਜਨ ਅੰਦੋਲਨ ਵਿਚ ਸ਼ਾਮਲ ਹੋਵਾਂਗਾ।’ ਇਸ ਟਵੀਟ ਤੋਂ ਜਾਪਦਾ ਹੈ ਕਿ ਕਿਧਰੇ ਵੀ ਅਸਤੀਫ਼ਾ ਪ੍ਰਵਾਨਗੀ ਦੀ ਕੋਈ ਗੱਲ ਚੱਲ ਨਹੀਂ ਰਹੀ| ਸਿਆਸੀ ਤੌਰ ’ਤੇ ਮੌਜੂਦਾ ਘੜੀ ਵਿਚ ਇਹ ਗੱਲ ਹਜ਼ਮ ਹੋਣ ਵਾਲੀ ਨਹੀਂ ਹੈ ਕਿ ਕਾਂਗਰਸ ਹਾਈਕਮਾਂਡ ਨਵਜੋਤ ਸਿੱਧੂ ਦਾ ਫ਼ੌਰੀ ਅਸਤੀਫ਼ਾ ਪ੍ਰਵਾਨ ਕਰ ਲਵੇਗੀ।  ਸੂਤਰ ਆਖਦੇ ਹਨ ਕਿ ਅਸਤੀਫ਼ਾ ਪ੍ਰਵਾਨਗੀ ਮੌਕੇ ’ਤੇ ਹੋਣੀ ਸੰਭਵ ਜਾਪਦੀ ਸੀ ਪਰ ਹੁਣ ਜਦੋਂ ਹਰੀਸ਼ ਚੌਧਰੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੀ ਮੀਟਿੰਗ ਕਰਵਾ ਦਿੱਤੀ ਹੈ ਤਾਂ ਇਹ ਚਰਚੇ ਤਰਕ ਦੇ ਨੇੜੇ ਨਹੀਂ ਜਾਪ ਰਹੇ| ਅੱਜ ਇਹ ਵੀ ਚਰਚਾ ਰਹੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਨਾਲ ਦਿੱਲੀ ਦੌਰੇ ਮੌਕੇ ਕੁਲਜੀਤ ਨਾਗਰਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਲੈ ਕੇ ਗਏ ਹਨ ਜਿਨ੍ਹਾਂ ਨੂੰ ਸੰਭਾਵੀ ਕਾਂਗਰਸ ਪ੍ਰਧਾਨ ਵਜੋਂ ਪੇਸ਼ ਕੀਤਾ ਜਾ ਰਿਹਾ ਸੀ| ਅੱਜ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ| 

ਦੂਜੇ ਪਾਸੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਰ ਸ਼ਾਮ ਟਵੀਟ ਕਰਕੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਦੀ ਹੱਤਿਆ ਲਈ ਜ਼ਿੰਮੇਵਾਰ ਅਪਰਾਧੀ ਆਜ਼ਾਦ ਘੁੰਮ ਰਹੇ ਹਨ| ਬਾਜਵਾ ਨੇ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਨੂੰ ਵੀ ਮੰਦਭਾਗਾ ਦੱਸਿਆ ਹੈ। 

ਨਵਜੋਤ ਸਿੱਧੂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਐਸ.ਟੀ.ਐਫ ਦੀ ਰਿਪੋਰਟ ਨੂੰ ਲੈ ਕੇ ਅੱਜ ਆਉਣ ਵਾਲੇ ਫ਼ੈਸਲੇ ਤੋਂ ਉਤਸ਼ਾਹਿਤ ਸਨ ਪਰ ਹੁਣ ਇਸ ਮਾਮਲੇ ਦੀ ਤਾਰੀਖ਼ ਅੱਗੇ ਪੈ ਗਈ ਹੈ| ਨਵਜੋਤ ਸਿੱਧੂ ਇਸ ਮਾਮਲੇ ’ਤੇ ਚੰਨੀ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਰੱਖ ਰਹੇ ਹਨ|  

ਡੀਜੀਪੀ ਤੇ ਐਡਵੋਕੇਟ ਜਨਰਲ ਦੇ ਤਬਾਦਲੇ ਦਾ ਪੇਚ ਹਾਲੇ ਵੀ ਫਸਿਆ 

ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਤਬਾਦਲੇ ਦਾ ਪੇਚ ਹਾਲੇ ਵੀ ਫਸਿਆ ਹੋਇਆ ਹੈ। ਸੂਤਰ ਆਖਦੇ ਹਨ ਕਿ ਪੰਜਾਬ ਕਾਂਗਰਸ ਵਿਚ ਕਲੇਸ਼ ਵਧਾਉਣ ਲਈ ਵੀ ਗ੍ਰਹਿ ਮੰਤਰੀ ਕੋਈ ਨਵਾਂ ਪੱਤਾ ਖੇਡ ਸਕਦੇ ਹਨ। ਦੂਸਰੀ ਤਰਫ਼ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਆਖ ਚੁੱਕੇ ਹਨ ਕਿ ਨਵੀਆਂ ਨਿਯੁਕਤੀਆਂ ਦਾ ਮਾਮਲਾ ਨਵਜੋਤ ਸਿੱਧੂ ਤੋਂ ਇਲਾਵਾ ਵਜ਼ੀਰਾਂ ਤੇ ਵਿਧਾਇਕਾਂ   ਨਾਲ ਵੀ ਵਿਚਾਰਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All