DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਸਟਰੇਲੀਆ ਸੁੰਦਰਤਾ ਮੁਕਾਬਲੇ ’ਚ ਰਵਨੀਤ ਕੌਰ ਰਨਰਅੱਪ

ਬਾਗਡ਼ੀਆਂ ਦੀ ਜੰਮਪਲ ਮੁਟਿਆਰ ਆਸਟਰੇਲੀਆ ਵਿੱਚ ਕਰ ਰਹੀ ਹੈ ਕਾਨੂੰਨ ਦੀ ਪਡ਼੍ਹਾੲੀ

  • fb
  • twitter
  • whatsapp
  • whatsapp
featured-img featured-img
ਖਿਤਾਬ ਜਿੱਤਣ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਰਵਨੀਤ ਕੌਰ ਸੋਹੀ।
Advertisement

ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਰਵਨੀਤ ਕੌਰ ਸੋਹੀ ਨੇ ਆਸਟਰੇਲੀਆ ਵਿਚ ਕਰਵਾਏ ਮਿਸ ਅਰਥ ਆਸਟਰੇਲੀਆ ਸੁੰਦਰਤਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸ ਅਰਥ ਏਅਰ ਫਸਟ ਰਨਰਅੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਹ ਮੁਕਾਬਲਾ ਸਿਡਨੀ ਦੇ ਨਿਊ ਸਾਊਥ ਵੇਲਜ਼ ਵਿਖੇ ਕਰਵਾਇਆ ਗਿਆ। ਰਵਨੀਤ ਕੌਰ ਸੇਵਾਮੁਕਤ ਫੌਜੀ ਅਧਿਕਾਰੀ ਗੁਰਬਖ਼ਸ਼ ਸਿੰਘ ਦੀ ਪੋਤੀ ਹੈ ਅਤੇ ਮਲਕੀਤ ਸਿੰਘ ਦੀ ਦੋਹਤੀ ਹੈ। ਉਸ ਦੇ ਪਿਤਾ ਸਤਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਇਸ ਸਮੇਂ ਆਸਟਰੇਲੀਆ ਦੀ ਨਿਊ ਇੰਗਲੈਂਡ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਮਾਡਲਿੰਗ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਇਸ ਤੋਂ ਪਹਿਲਾਂ ਸਾਲ 2023 ਦੌਰਾਨ ਹੋਏ ਮਿਸ ਟੀਨ ਇੰਡੀਆ ਆਸਟਰੇਲੀਆ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।

Advertisement
Advertisement
×