DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ravneet Bittu ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ

ਸੁਰੱਖਿਆ ਏਜੰਸੀਆਂ, ਪੰਜਾਬ ਪੁਲੀਸ ਅਤੇ ਖ਼ੁਫ਼ੀਆ ਤੰਤਰ ਚੌਕਸ

  • fb
  • twitter
  • whatsapp
  • whatsapp
featured-img featured-img
ਰਵਨੀਤ ਬਿੱਟੂ ਦੀ ਪੁਰਾਣੀ ਤਸਵੀਰ
Advertisement

ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮਲਿਕ ਐਲੇਕਸ ਨਾਂ ਦੇ ਵਿਅਕਤੀ ਨੇ ਵਟਸਐਪ ਸੁਨੇਹੇ ਰਾਹੀਂ ਰਵਨੀਤ ਬਿੱਟੂ ਨੂੰ ਦਿੱਤੀ ਹੈ।

ਉਸ ਨੇ ਬਿੱਟੂ ਨੂੰ ਆਪਣੀ ਬਿਆਨਬਾਜ਼ੀ ਬੰਦ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਉਸ ਸਮੇਤ ਉਸ ਦੇ ਨਾਲ ਹੋਰ ਸਾਥੀਆਂ ਨੂੰ ਵੀ ਮਾਰ ਦੇਣਗੇ। ਧਮਕੀ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ, ਸੁਰੱਖਿਆ ਏਜੰਸੀਆਂ, ਪੰਜਾਬ ਪੁਲੀਸ ਅਤੇ ਖ਼ੁਫ਼ੀਆ ਤੰਤਰ ਚੌਕਸ ਹੋ ਗਿਆ ਹੈ।

Advertisement

ਰਵਨੀਤ ਬਿੱਟੂ ਨੂੰ ਪਾਕਿਸਤਾਨੀ ਨੰਬਰ +92 328 415 7075 ਤੋਂ ਵਟਸਐਪ ਵੁਆਇਸ ਸੁਨੇਹਾ ਭੇਜਿਆ ਗਿਆ ਹੈ। ਆਡੀਓ ਸੁਨੇਹੇ ਦੀ ਸ਼ੁਰੂਆਤ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ‘ਸਲਾਮ ਵਲੇਕੁਮ, ਸਤਿ ਸ੍ਰੀ ਅਕਾਲ’ ਕਹਿ ਕੇ ਗੱਲ ਸ਼ੁਰੁ ਕੀਤੀ। ਉਸ ਨੇ ਕਿਹਾ,‘ਰਵਨੀਤ ਬਿੱਟੂ ਤੁਸੀਂ ਅੱਜ ਕੱਲ੍ਹ ਔਕਾਤ ਤੋਂ ਵੱਧ ਬਕਵਾਸ ਕਰ ਰਹੇ ਹੋ। ਤੁਸੀਂ ਆਪਣੀਆਂ ਸੀਮਾਵਾਂ ਤੋਂ ਬਾਹਰ ਜਾ ਰਹੇ ਹੋ। ਆਪਣੀਆਂ ਸੀਮਾਵਾਂ ਦੇ ਅੰਦਰ ਰਹੋ ਅਤੇ ਸੀਮਾਵਾਂ ਨੂੰ ਨਾ ਭੁੱਲੋ।’ ਇਸ ਤੋਂ ਬਾਅਦ ਉਸ ਨੇ ਆਪਣੀ ਪਛਾਣ ਮਲਿਕ ਐਲੇਕਸ ਵਜੋਂ ਦੱਸਦਿਆਂ ਕਿਹਾ ਕਿ ਬਿੱਟੂ ਲਈ ਕਿਲੋ ਵਿਸਫੋਟਕਾਂ ਦਾ ਡੱਬਾ ਤਿਆਰ ਕੀਤਾ ਗਿਆ ਹੈ। ਉਹ 10 ਜਾਂ 15 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੁਨੇਹੇ ਦੇ ਅੰਤ ਵਿੱਚ ਮੁਲਜ਼ਮਾਂ ਨੇ ਬਿੱਟੂ ਨੂੰ ਤਿਆਰ ਰਹਿਣ ਦੀ ਚੁਣੌਤੀ ਦਿੰਦਿਆਂ ਗੰਭੀਰ ਨਤੀਜੇ ਭੁਗਤਣ ਲਈ ਆਖਿਆ।

Advertisement

Advertisement
×