DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rajpura Firing Case: ਫਿਰੌਤੀ ਮੰਗਣ ਦੇ ਦੋਸ਼ ਹੇਠ ਗੈਂਗਸਟਰ ਗੋਲਡੀ ਢਿੱਲੋਂ ਸਣੇ ਤਿੰਨ ਖ਼ਿਲਾਫ਼ ਕੇਸ

ਨਕਾਬਪੋਸ਼ ਹਮਲਾਵਰਾਂ ਨੇ ਦਫ਼ਤਰ ਅੰਦਰ ਦਾਖਲ ਹੋ ਕੇ ਚਲਾਈਆਂ ਸਨ ਅੱਠ ਗੋਲੀਆਂ; ਪੁਲੀਸ ਵੱਲੋਂ ਜਾਂਚ ਸ਼ੁਰੂ

  • fb
  • twitter
  • whatsapp
  • whatsapp
featured-img featured-img
ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫਤਰ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ
Advertisement

ਰਾਜਪੁਰਾ ਦੇ ਅੰਡਰ ਬਰਿੱਜ ਰੋਡ ਸਥਿਤ ਲਕਸ਼ਮੀ ਪ੍ਰਾਪਰਟੀ ਦਫ਼ਤਰ 'ਤੇ ਹੋਈ ਫਾਈਰਿੰਗ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲੀਸ ਨੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਗੋਲਡੀ ਢਿੱਲੋ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਫ਼ਤਰ ਦੇ ਮਾਲਕ ਰਮੇਸ਼ ਕੁਮਾਰ ਪਹੂਜਾ ਵਾਸੀ ਵਾਰਡ ਨੰਬਰ 7, ਪਚਰੰਗਾ ਚੌਂਕ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਉਹ ਦਫ਼ਤਰ ਤੋਂ ਬਾਹਰ ਸਨ। ਇਸ ਦੌਰਾਨ ਦਫ਼ਤਰ ਵਿੱਚ ਕੰਮ ਕਰਦੀ ਲੜਕੀ ਨੇ ਫੋਨ ਕਰਕੇ ਦੱਸਿਆ ਕਿ ਇੱਕ ਨਕਾਬਪੋਸ਼ ਵਿਅਕਤੀ ਦਫ਼ਤਰ ਵਿੱਚ ਦਾਖ਼ਲ ਹੋਇਆ, ਉਸ ਬਾਰੇ ਪੁੱਛਗਿੱਛ ਕਰਨ ਤੋਂ ਬਾਅਦ ਰਿਵਾਲਵਰ ਨਾਲ ਅੱਠ ਫਾਇਰ ਕਰਕੇ ਆਪਣੇ ਸਾਥੀ ਸਮੇਤ ਐਕਟਿਵਾ 'ਤੇ ਫ਼ਰਾਰ ਹੋ ਗਿਆ।

ਇਸ ਘਟਨਾ ਵਿੱਚ ਕਿਸੇ ਨੂੰ ਸਰੀਰਕ ਸੱਟ ਨਹੀਂ ਲੱਗੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਪਹਿਲਾਂ ਉਸ ਦੇ ਵਟਸਐਪ 'ਤੇ ਵਿਦੇਸ਼ ਵਿੱਚ ਬੈਠੇ ਗੋਲਡੀ ਢਿੱਲੋ ਵੱਲੋਂ ਫਿਰੌਤੀ ਸਬੰਧੀ ਸੁਨੇਹਾ ਭੇਜਿਆ ਗਿਆ ਸੀ, ਜਿਸ ਵਿੱਚ ਦੋ ਸਾਥੀ ਭੇਜਣ ਦੀ ਗੱਲ ਲਿਖੀ ਹੋਈ ਸੀ।

Advertisement

ਥਾਣਾ ਸਿਟੀ ਦੇ ਐਸਐਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰੂਟ ਸਮੇਤ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
×