DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rajpura ATM Robbery: ਰਾਜਪੁਰਾ ਵਿਚ ਏ ਟੀ ਐੱਮ ਕੱਟ ਕੇ ਸਾਢੇ ਪੰਜ ਲੱਖ ਰੁਪਏ ਲੁੱਟੇ

ਚੋਰਾਂ ਨੇ ਸੀ ਸੀ ਟੀ ਵੀ ਕੈਮਰਿਆਂ ’ਤੇ ਸਪਰੇਅ ਕੀਤਾ; ਫੁਟੇਜ ਵਿਚ ਪਛਾਣੇ ਨਹੀਂ ਜਾ ਰਹੇ ਚਿਹਰੇ

  • fb
  • twitter
  • whatsapp
  • whatsapp
Advertisement

ਰਾਜਪੁਰਾ ਵਿਚ ਚੋਰਾਂ ਨੇ ਕੈਂਨਰਾ ਬੈਂਕ ਦਾ ਏ ਟੀ ਐੱਮ ਕਟਰ ਨਾਲ ਕੱਟ ਕੇ ਉਸ ਵਿੱਚੋਂ ਕਰੀਬ ਸਾਢੇ ਪੰਜ ਲੱਖ ਰੁਪਏ ਲੁੱਟ ਲਏ।

Advertisement

ਬੈਂਕ ਮੈਨੇਜਰ ਪ੍ਰਿਅੰਕਾ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਏ ਟੀ ਐੱਮ ਦੇ ਅੰਦਰ ਅਤੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰਿਆਂ ’ਤੇ ਸਪਰੇਅ ਛਿੜਕ ਕੇ ਉਨ੍ਹਾਂ ਨੂੰ ਧੁੰਦਲਾ ਕਰ ਦਿੱਤਾ, ਜਿਸ ਕਾਰਨ ਕੈਮਰਿਆਂ ਵਿੱਚ ਚੋਰਾਂ ਦੇ ਚਿਹਰੇ ਸਪੱਸ਼ਟ ਤੌਰ ’ਤੇ ਪਛਾਣੇ ਨਹੀਂ ਜਾ ਰਹੇ। ਬੈਂਕ ਮੈਨੇਜਰ ਪ੍ਰਿਅੰਕਾ ਸ਼ਰਮਾ ਨੇ ਦੱਸਿਆ ਕਿ ਚੋਰੀ ਤੋਂ ਇੱਕ ਰਾਤ ਪਹਿਲਾਂ ਏ ਟੀ ਐੱਮ ਮਸ਼ੀਨ ਵਿੱਚ ਨਕਦੀ ਪਾਈ ਗਈ ਸੀ।

Advertisement

ਏ ਟੀ ਐੱਮ ਦੀ ਸੁਰੱਖਿਆ ਲਈ ਉਥੇ ਕੋਈ ਚੌਕੀਦਾਰ ਆਦਿ ਤਾਇਨਾਤ ਨਹੀਂ ਸੀ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਸਿਟੀ ਦੇ ਏ ਐੱਸ ਆਈ ਸੁਮਿਤ ਮੋਰ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
×