DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੱਡਾ ਰੋੜੀ ’ਚ ਚੱਲ ਰਹੇ ਅੱਡੇ ’ਤੇ ਛਾਪੇਮਾਰੀ; ਮੌਕੇ ਤੋਂ ਜਿਊਂਦੀਆਂ ਗਾਵਾਂ ਮੁਕਤ ਕਰਵਾਈਆਂ

ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭੀ

  • fb
  • twitter
  • whatsapp
  • whatsapp
featured-img featured-img
ਨਿਜ਼ਾਮਦੀਨ ਬਸਤੀ ਨੇੜਿਓਂ ਹੱਡਾ ਰੋੜੀ ਵਿੱਚੋਂ ਮਿਲਿਆ ਸਮਾਨ। ਫੋਟੋ ਜਸਪਾਲ ਸੰਧੂ
Advertisement

ਫਿਰੋਜ਼ਪੁਰ ਸ਼ਹਿਰ ਦੀ ਨਿਜ਼ਾਮਦੀਨ ਬਸਤੀ ਨੇੜੇ ਸਥਿਤ ਹੱਡਾ ਰੋੜੀ ’ਚ ਕਥਿਤ ਤੌਰ ’ਤੇ ਚੱਲ ਰਹੇ ਗਊ ਹੱਤਿਆ ਦੇ ਅੱਡੇ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ‘ਸ੍ਰੀ ਕ੍ਰਿਸ਼ਨਾ ਗਊ ਧਾਮ’ ਦੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਆਪਣੇ ਸਾਥੀਆਂ ਅਤੇ ਸਥਾਨਕ ਲੋਕਾਂ ਸਮੇਤ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਗਊ ਭਗਤਾਂ ਨੇ ਮੌਕੇ ’ਤੇ ਪਹੁੰਚ ਕੇ ਕਈ ਬੇਜ਼ੁਬਾਨ ਜੀਵਾਂ ਨੂੰ ਬਚਾਇਆ ਅਤੇ ਸੁਰੱਖਿਅਤ ਬਾਹਰ ਕੱਢਿਆ।

ਮੁੱਖ ਸੇਵਾਦਾਰ ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਇੱਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਗਊ ਹੱਤਿਆ ਕਰਨ ਅਤੇ ਉਨ੍ਹਾਂ ਦਾ ਮਾਸ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹ ਆਪਣੇ ਸਾਥੀਆਂ ਸਮੇਤ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਇਸ ਇਲਾਕੇ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਤਾਂ ਉੱਥੇ ਕਥਿਤ ਤੌਰ ਉੱਤੇ ਗਊ ਹੱਤਿਆ ਕੀਤੀ ਜਾ ਰਹੀ ਸੀ।

Advertisement

ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਅਪਰਾਧ ਦਾ ਵਿਰੋਧ ਕੀਤਾ, ਤਾਂ ਮੌਕੇ ’ਤੇ ਮੌਜੂਦ ਸਮਾਜ ਵਿਰੋਧੀ ਅਨਸਰਾਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਗਊ ਭਗਤਾਂ ਨੇ ਸਮੇਂ ਸਿਰ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ। ਪੁਲੀਸ ਦੀਆਂ ਗੱਡੀਆਂ ਦਾ ਹੂਟਰ ਸੁਣਦਿਆਂ ਹੀ ਕਥਿਤ ਮੁਲਜ਼ਮ ਆਪਣੇ ਹਥਿਆਰ ਤੇ ਸਾਮਾਨ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ ’ਚ ਸਫ਼ਲ ਹੋ ਗਏ।

Advertisement

ਘਟਨਾ ਸਥਾਨ ਤੋਂ ਮਾਸ ਨੂੰ ਸਾਫ਼ ਕਰਨ ਅਤੇ ਧੋਣ ਲਈ ਵਰਤੀਆਂ ਜਾਣ ਵਾਲੀਆਂ ਖ਼ਾਸ ਵਾਸ਼ਿੰਗ ਮਸ਼ੀਨਾਂ, ਪਸ਼ੂਆਂ ਨੂੰ ਵੱਢਣ ਲਈ ਵਰਤੇ ਜਾਂਦੇ ਵੱਡੇ-ਵੱਡੇ ਲੱਕੜ ਦੇ ਮੁੱਢ ਅਤੇ ਧਾਰਦਾਰ ਔਜ਼ਾਰ ਵੀ ਬਰਾਮਦ ਹੋਏ ਹਨ।

ਇਸ ਮੌਕੇ ਹਾਜ਼ਰ ਸਾਬਕਾ ਐੱਮ ਸੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਰਭਜਨ ਸਿੰਘ ਨਾਲ ਮਿਲ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਜਿਊਂਦੀਆਂ ਗਾਵਾਂ ਨੂੰ ਮੁਕਤ ਕਰਵਾਇਆ। ਪੁਲੀਸ ਨੇ ਇਨ੍ਹਾਂ ਸਾਰੀਆਂ ਗਾਵਾਂ ਨੂੰ ਸੁਰੱਖਿਅਤ ਸ੍ਰੀ ਕ੍ਰਿਸ਼ਨਾ ਗਊ ਧਾਮ ਵਿਖੇ ਪਹੁੰਚਾ ਦਿੱਤਾ ਹੈ, ਜਿੱਥੇ ਉਨ੍ਹਾਂ ਦੇ ਚਾਰੇ-ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਸੈਂਪਲ ਲੈਣ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਪੁਲੀਸ ਨੂੰ ਜਿਵੇਂ ਹੀ ਘਟਨਾ ਦੀ ਇਤਲਾਹ ਮਿਲੀ, ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕੀਤਾ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਅਪਰਾਧ ਵਿੱਚ ਸ਼ਾਮਲ ਕੁਝ ਮੁੱਖ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×