DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chhapar Mela Punjab: ਪੰਜਾਬ ਦਾ ਇਤਿਹਾਸਕ ਛਪਾਰ ਦਾ ਮੇਲਾ ਸ਼ੁਰੂ

Chhapar Mela Punjab: ਪੰਜਾਬ ਦਾ ਪ੍ਰਸਿੱਧ ਅਤੇ ਇਤਿਹਾਸਕ ਛਪਾਰ ਦਾ ਮੇਲਾ ਅੱਜ ਸ਼ਰਧਾ ਭਰੇ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਚੌਕੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਵਿੱਚ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ਸ਼ਰਧਾਲੂਆਂ...

  • fb
  • twitter
  • whatsapp
  • whatsapp
featured-img featured-img
ਮੇਲਾ ਛਪਾਰ ਦੌਰਾਨ ਗੁੱਗਾ ਮਾੜੀ ਵਿੱਚ ਮੱਥਾ ਟੇਕਦੇ ਹੋਏ ਸ਼ਰਧਾਲੂ।
Advertisement

Chhapar Mela Punjab: ਪੰਜਾਬ ਦਾ ਪ੍ਰਸਿੱਧ ਅਤੇ ਇਤਿਹਾਸਕ ਛਪਾਰ ਦਾ ਮੇਲਾ ਅੱਜ ਸ਼ਰਧਾ ਭਰੇ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਚੌਕੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਵਿੱਚ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ਸ਼ਰਧਾਲੂਆਂ ਨੇ ਮਾੜੀ ਤੋਂ ਪਵਿੱਤਰ ਮਿੱਟੀ ਕੱਢ ਕੇ ਗੁੱਗਾ ਪੀਰ ਦੀ ਪੂਜਾ ਕੀਤੀ। ਗੁੱਗਾ ਮਾੜੀ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਦੂਰ-ਦੁਰਾਡੇ ਇਲਾਕਿਆਂ ਤੋਂ ਪਰਿਵਾਰਾਂ ਸਮੇਤ ਪੁੱਜੇ ਸ਼ਰਧਾਲੂਆਂ ਵਿੱਚ ਮੇਲੇ ਪ੍ਰਤੀ ਉਤਸ਼ਾਹ ਅਤੇ ਸ਼ਰਧਾ ਦੇਖਣਯੋਗ ਸੀ। ਮੇਲੇ ਵਿੱਚ ਲੱਗੇ ਵੱਖ-ਵੱਖ ਕਿਸਮ ਦੇ ਝੂਲੇ, ਚੰਡੋਲ ਅਤੇ ਹੋਰ ਮਨੋਰੰਜਨ ਦੇ ਸਾਧਨ ਖਾਸ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੌਤ ਦਾ ਖੂਹ ਦੇਖਣ ਲਈ ਵੀ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਮੇਲਾ ਮੈਦਾਨ ਵਿੱਚ ਚਾਰੇ ਪਾਸੇ ਲੱਗੀਆਂ ਦੁਕਾਨਾਂ, ਖਾਣ-ਪੀਣ ਦੇ ਸਟਾਲਾਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨੇ ਪੂਰੇ ਇਲਾਕੇ ਨੂੰ ਤਿਉਹਾਰੀ ਰੰਗ ਵਿੱਚ ਰੰਗ ਦਿੱਤਾ। ਇਸ ਵਾਰ ਮੌਸਮ ਸਾਫ਼ ਹੋਣ ਕਾਰਨ ਮੇਲੇ ਵਿੱਚ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਵੀ ਖੂਬ ਰੌਣਕ ਰਹੀ। ਹਲਵਾਈਆਂ ਅਤੇ ਵਪਾਰੀਆਂ ਨੇ ਮੇਲੇ ਦੇ ਪਹਿਲੇ ਦਿਨ ਹੀ ਚੰਗਾ ਕਾਰੋਬਾਰ ਹੋਣ ’ਤੇ ਖੁਸ਼ੀ ਜ਼ਾਹਿਰ ਕੀਤੀ। ਛਪਾਰ ਮੇਲੇ ਦੇ ਪਹਿਲੇ ਦਿਨ ਧਾਰਮਿਕ ਸ਼ਰਧਾ, ਲੋਕ ਰੰਗ, ਮਨੋਰੰਜਨ ਅਤੇ ਪੰਜਾਬੀ ਮੇਲਿਆਂ ਵਾਲਾ ਰਵਾਇਤੀ ਉਤਸ਼ਾਹ ਇਕੱਠੇ ਨਜ਼ਰ ਆਇਆ। 30 ਸਤੰਬਰ ਤੱਕ ਚੱਲਣ ਵਾਲੇ ਮੇਲੇ ਵਿੱਚ ਅਗਲੇ ਦੋ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ।

Advertisement
Advertisement
×