DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ 6-ਜੀ ਸੰਚਾਰ ਲਈ ਨਵਾਂ ਐਂਟੀਨਾ ਡਿਜ਼ਾਈਨ ਕੀਤਾ ਵਿਕਸਿਤ

ਵਿਸ਼ਵ ਪ੍ਰਸਿੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਹਨ ਖੋਜ ਦੇ ਨਤੀਜੇ

  • fb
  • twitter
  • whatsapp
  • whatsapp
Advertisement

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਤਹਿਤ ਭਵਿੱਖ ਦੀ 6-ਜੀ ਅਤੇ ਅਤਿ-ਤੇਜ਼ ਗਤੀ ਵਾਲੀ ਸੰਚਾਰ ਪ੍ਰਣਾਲੀ ਲਈ ਟੈਰਾਹਰਟਜ਼ ਐਂਟੀਨਾ ਦੇ ਨਿਰਮਾਣ ਅਤੇ ਸੁਧਾਰ ਬਾਰੇ ਅਹਿਮ ਨਤੀਜੇ ਸਾਹਮਣੇ ਆਏ ਹਨ। ਇਹ ਖੋਜ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾ. ਨਿਪੁਨ ਸ਼ਰਮਾ ਨੇ ਨਿਗਰਾਨ ਡਾ. ਅੰਮ੍ਰਿਤ ਕੌਰ ਦੀ ਅਗਵਾਈ ਹੇਠ ਕੀਤੀ ਹੈ।

ਡਾ. ਨਿਪੁਨ ਸ਼ਰਮਾ ਨੇ ਦੱਸਿਆ ਕਿ ਇਸ ਖੋਜ ਵਿੱਚ ਪੇਸ਼ ਕੀਤਾ ਗਿਆ ਪੈਚ ਐਂਟੀਨਾ ਡਿਜ਼ਾਈਨ ਮੌਜੂਦਾ ਟੈਰਾਹਰਟਜ਼ ਤਕਨਾਲੋਜੀ ਦੇ ਮੁਕਾਬਲੇ ਬਹੁਤ ਬਿਹਤਰ ਅਤੇ ਅਗਲੇਰੀ ਪੀੜ੍ਹੀ ਦਾ ਐਂਟੀਨਾ ਹੈ। ਉਨ੍ਹਾਂ ਦੱਸਿਆ ਕਿ ਇਹ ਐਂਟੀਨਾ ਸ਼ਾਨਦਾਰ ਰਿਟਰਨ-ਲਾਸ, ਬੈਂਡਵਿਡਥ, ਕੁਸ਼ਲਤਾ ਅਤੇ ਗੇਨ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਡਿਜ਼ਾਈਨ ਨੂੰ ਤਿਆਰ ਕਰਨ ਲਈ ਨਵੀਨਤਮ ਮੈਟਾ-ਹੀਊਰਿਸਟਿਕ ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਕਾਰਜ ਨੂੰ ਤਿੰਨ ਪ੍ਰਮੁੱਖ ਐੱਸ ਸੀ ਆਈ ਇੰਡੈਕਸਡ ਜਰਨਲਾਂ, ਦੋ ਸਕੋਪਸ ਜਰਨਲਾਂ, ਦੋ ਕਾਨਫਰੰਸ ਪੇਪਰਾਂ ਅਤੇ ਇੱਕ ਪੀਅਰ-ਰਿਵਿਊਡ ਜਰਨਲ ਵਿੱਚ ਪ੍ਰਕਾਸ਼ਿਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

Advertisement

ਨਿਗਰਾਨ ਡਾ. ਅੰਮ੍ਰਿਤ ਕੌਰ ਨੇ ਕਿਹਾ ਕਿ ਮਾਈਕ੍ਰੋਮੀਟਰ ਪੱਧਰ 'ਤੇ ਤਿਆਰ ਹੋਣ ਵਾਲਾ ਇਹ ਐਂਟੀਨਾ ਡਿਜ਼ਾਈਨ ਭਾਰਤ ਵਿੱਚ ਸੈਮੀਕੰਡਕਟਰ ਖੇਤਰ ਦੇ ਹੋ ਰਹੇ ਤੇਜ਼ ਵਿਕਾਸ ਦੇ ਨਾਲ ਭਵਿੱਖ ਵਿੱਚ ਦੇਸ਼ ਦੇ ਅੰਦਰ ਹੀ 'ਆਨ-ਚਿੱਪ ਟੈਰਾਹਰਟਜ਼ ਐਂਟੀਨਾ' ਨੂੰ ਵਿਕਸਿਤ ਕੀਤੇ ਜਾ ਸਕਣ ਲਈ ਇੱਕ ਨਵਾਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਖੋਜ ਭਾਰਤ ਵਿੱਚ ਉੱਚ-ਤਕਨੀਕੀ ਸੰਚਾਰ ਪ੍ਰਣਾਲੀ ਅਤੇ ਟੈਰਾਹਰਟਜ਼ ਐਪਲੀਕੇਸ਼ਨਾਂ ਦੇ ਖੇਤਰ ਵਿੱਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗੀ।

Advertisement

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਖੋਜਾਰਥੀ ਕੌਮਾਂਤਰੀ ਪੱਧਰ ਦੀਆਂ ਨਵੀਨਤਮ ਤਕਨਾਲੋਜੀਆਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 6-ਜੀ ਸੰਚਾਰ ਪ੍ਰਣਾਲੀ ਵਰਗੇ ਅਤਿ-ਆਧੁਨਿਕ ਵਿਸ਼ੇ 'ਤੇ ਹੋਈ ਇਹ ਖੋਜ ਭਾਰਤ ਦੇ ਤਕਨਾਲੋਜੀ ਖੇਤਰ ਵਿੱਚ ਆਤਮ-ਨਿਰਭਰਤਾ ਵੱਲ ਵੀ ਇੱਕ ਵੱਡਾ ਕਦਮ ਹੈ। ਅਜਿਹੇ ਖੋਜ ਕਾਰਜ ਯੂਨੀਵਰਸਿਟੀ ਦਾ ਨਾਮ ਅਕਾਦਮਿਕ ਦੁਨੀਆ ਵਿੱਚ ਰੋਸ਼ਨ ਕਰਦੇ ਹਨ ਅਤੇ ਹੋਰਨਾਂ ਖੋਜਾਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ।

Advertisement
×