Punjabi University Protest: ਫੀਸ ਵਾਧੇ ਖਿਲਾਫ਼ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ
‘ਫੀਸ ਵਾਧੇ ਵਿਰੋਧੀ ਫਰੰਟ’ ਦਾ ਗਠਨ; ਡੀਨ ਤੇ ਵੀਸੀ ਦਫਤਰਾਂ ਅੱਗੇ ਪ੍ਰਦਰਸ਼ਨਾਂ ਦੀ ਹਮਾਇਤ
Punjabi University Protest: ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਕੇ ਫੀਸਾਂ ਦੇ ਵਾਧੇ ਖਿਲਾਫ ਸਾਂਝੇ ਰੂਪ ਵਿੱਚ ਸੰਘਰਸ਼ ਕਰਨ ਦਾ ਪ੍ਰੋਗਰਾਮ ਉਲੀਕਦਿਆਂ ਇਸ ਸਬੰਧੀ ‘ਫੀਸ ਵਾਧੇ ਵਿਰੋਧੀ ਫਰੰਟ’ ਦਾ ਗਠਨ ਵੀ ਕੀਤਾ। ਇਸ ਦੌਰਾਨ ਹੀ ਫਰੰਟ ਦੀ ਅਗਵਾਈ ਹੇਠਲੀਆਂ ਜਥੇਬੰਦੀਆਂ ਵੱਲੋਂ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ 5 ਅਗਸਤ ਨੂੰ ਡੀਨ ਅਕਾਦਮਿਕ ਦੇ ਦਫ਼ਤਰ ਦੇ ਘਿਰਾਓ ਅਤੇ ਪੀਐਸਯੂ (ਲਲਕਾਰ) ਵੱਲੋਂ 6 ਅਗਸਤ ਨੂੰ ਵੀ.ਸੀ. ਦਫਤਰ ਵਿਖੇ ਕੀਤੇ ਜਾਣ ਵਾਲ਼ੇ ਮੁਜ਼ਾਹਰੇ ਦੀ ਹਮਾਇਤ ਦਾ ਐਲਾਨ ਵੀ ਕੀਤਾ ਗਿਆ।
ਅੱਜ ਦੀ ਇਸ ਮੀਟਿੰਗ ਵਿੱਚ ਪੀ.ਐੱਸ.ਯੂ. ਤੋਂ ਅਮਨਦੀਪ ਖਿਓਵਾਲੀ, ਗੁਰਦਾਸ ਸਿੰਘ ਅਤੇ ਵਕਸ਼ਿਤ ਗਰਗ, ਪੀ.ਐੱਸ.ਯੂ (ਲਲਕਾਰ) ਤੋਂ ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ, ਐੱਸ.ਐੱਫ.ਆਈ. ਤੋਂ ਗੁਰਕੀਰਤ ਸਿੰਘ ਅਤੇ ਰਮਨਦੀਪ ਸਿੰਘ; ਏ.ਆਈ.ਐੱਸ.ਐੱਫ. ਤੋਂ ਰਾਹੁਲ, ਪੀ.ਐੱਸ.ਐੱਫ. ਤੋਂ ਗਗਨਦੀਪ ਸਿੰਘ, ਡੀ.ਐੱਸ.ਓ. ਤੋਂ ਗੁਰਛਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਸਮੇਤ ਏ.ਸੀ.ਐਨ.ਐੱਸ ਤੋਂ ਵਿਕਾਸ ਆਦਿ ਨੇ ਵੀ ਸ਼ਿਰਕਤ ਕੀਤੀ।
ਵਿਦਆਰਥੀ ਆਗੂਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮੌਜੂਦਾ ਵਿਦਿਅਕ ਵਰ੍ਹੇ ਦੀਆਂ ਫੀਸਾਂ ਵਿੱਚ ਵਧੇਰੇ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਵਿਦਿਆਰਥੀਆਂ ਵਿੱਚ ਰੋਸ ਹੈ। ਇਸ ਕਰਕੇ ਹੀ ਸੰਘਰਸ਼ ਦਾ ਐਲਾਨ ਕਰਨਾ ਪਿਆ ਹੈ। ਵਿਦਿਆਰਥੀ ਆਗੂਆਂ ਵੱਲੋਂ ਹੋਰ ਵਿਦਿਆਰਥੀ ਪੱਖੀ ਜਥੇਬੰਦੀਆਂ ਨੂੰ ਵੀ ਫਰੰਟ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਕੈਪਸ਼ਨ:ਫੀਸਾਂ ਵਿਰੁੱਧ ਸੰਘਰਸ਼ ਦਾ ਐਲਾਨ ਕਰਦੇ ਹੋਏ ਵਿਦਿਆਰਥੀ ਆਗੂ

