DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi University Protest: ਫੀਸ ਵਾਧੇ ਖ਼ਿਲਾਫ਼ ਵੀ ਸੀ ਲੱਭੋ ਮਾਰਚ 26 ਨੂੰ

Punjabi University Protest: ਵਿਦਿਆਰਥੀਆਂ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

  • fb
  • twitter
  • whatsapp
  • whatsapp
Advertisement

Punjabi University Protest: ਪੰਜਾਬੀ ਯੂਨੀਵਰਸਿਟੀ ਵਿਚ 11 ਦਿਨਾਂ ਤੋਂ ਚੱਲ ਰਿਹਾ 'ਫੀਸ ਵਾਧੇ ਵਿਰੋਧੀ ਫਰੰਟ' ਦਾ ਪੱਕਾ ਮੋਰਚਾ ਐਤਵਾਰ ਨੂੰ ਛੁੱਟੀ ਦੇ ਬਾਵਜੂਦ ਵੀ ਜਾਰੀ ਰਿਹਾ। ਵਿਦਿਆਰਥੀਆਂ ਵੱਲੋਂ ਬੁੱਧਵਾਰ ਨੂੰ 'ਵੀ ਸੀ ਲੱਭੋ ਮਾਰਚ' ਕੀਤਾ ਜਾਵੇਗਾ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਅਰਥੀ ਫੂਕੀ ਜਾਵੇਗੀ।

ਹੋਸਟਲ ਅਤੇ ਕੋਰਸ ਫੀਸਾਂ ਵਿੱਚ ਵਾਧੇ ਅਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਖਿਲਾਫ 'ਫੀਸ ਵਾਧੇ ਵਿਰੋਧੀ ਫਰੰਟ' ਵੱਲੋਂ ਵੀ.ਸੀ. ਦਫਤਰ ਅੱਗੇ ਇਹ ਪੱਕਾ ਮੋਰਚਾ 12 ਅਗਸਤ ਤੋਂ ਸ਼ੁਰੂ ਕੀਤਾ ਗਿਆ ਸੀ, ਜੋ ਦਿਨ-ਰਾਤ ਚੱਲ ਰਿਹਾ ਹੈ।

Advertisement

ਅੱਜ ਫਰੰਟ ਦੀ ਮੀਟਿੰਗ ਵਿੱਚ ਸੰਘਰਸ਼ ਦੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਜਿਸ ਦੌਰਾਨ ਮੰਗਲਵਾਰ ਰਾਤ ਨੂੰ ਵਿਦਿਆਰਥੀ ਲਾਮਬੰਦੀ ਤਹਿਤ ਵੀ.ਸੀ. ਦਫਤਰ ਦੇ ਸਾਹਮਣੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।

Advertisement

ਜਦਕਿ ਬੁੱਧਵਾਰ ਨੂੰ ਕੈਂਪਸ ਵਿੱਚ 'ਵੀ.ਸੀ ਲੱਭੋ ਮਾਰਚ' ਹੋਵੇਗਾ, ਜਿਸ ਤੋਂ ਬਾਅਦ ਵੀ.ਸੀ, ਡੀਨ ਅਕਾਦਮਿਕ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ।

ਫਰੰਟ ਦੇ ਆਗੂ ਗੁਰਦਾਸ ਹਰਪ੍ਰੀਤ ਨੇ ਦੱਸਿਆ ਕਿ ਅਗਲੇ ਦਿਨੀ ਵਿਦਿਆਰਥੀਆਂ ਦੀਆਂ ਮੰਗਾਂ, ਸਿੱਖਿਆ ਦੇ ਬੁਨਿਆਦੀ ਹੱਕਾਂ ਅਤੇ ਹੋਰ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਅਤੇ ਸੈਮੀਨਾਰਾਂ ਦੀ ਲੜੀ ਵੀ ਸ਼ੁਰੂ ਕੀਤੀ ਜਾਵੇਗੀ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਫੀਸ ਵਾਧਾ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ ਅਤੇ ਬਾਕੀ ਮੰਗਾਂ ਦਾ ਹੱਲ ਨਹੀਂ ਹੁੰਦਾ, ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਫੀਸ ਵਿਰੋਧੀ ਫਰੰਟ ਦੀ ਅੱਜ ਹੋਈ ਮੀਟਿੰਗ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਹਰਪ੍ਰੀਤ ਸਿੰਘ ਤੇ ਦਿਲਪ੍ਰੀਤ ਕੌਰ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਧਿਆਨ ਸਿੰਘ ਅਤੇ ਜਸਪ੍ਰੀਤ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਰਾਹੁਲ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਤੋਂ ਗੁਰਕੀਰਤ ਸਿੰਘ ਅਤੇ ਜਤਿਨ, ਪੰਜਾਬ ਸਟੂਡੈਂਟਸ ਫੈਡਰੇਸ਼ਨ ਤੋਂ ਰਾਵਿੰਦਰ ਸਿੰਘ, ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੋਂ ਗੁਰਛਿੰਦਰ ਸਿੰਘ, ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਹਰਮਨ ਕੌਰ, ਪੀਆਰਐੱਸਯੂ ਤੋਂ ਰਸ਼ਪਿੰਦਰ ਜਿੰਮੀ, ਆਲ ਇੰਡੀਅਨ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੋਂ ਐਸ ਪਾਲ ਅਤੇ ਸ਼ਿਵਾਨੀ ਸ਼ੰਕਰ ਆਦਿ ਆਗੂ ਸ਼ਾਮਲ ਸਨ।

Advertisement
×