DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸਾਹਿਤ ਅਕਾਦਮੀ ਚੋਣਾਂ: ਪ੍ਰਧਾਨਗੀ ਲਈ ਤਿੰਨ ਉਮੀਦਵਾਰ ਮੈਦਾਨ ’ਚ

ਡਾ. ਸਰਬਜੀਤ ਸਿੰਘ, ਸੁਰਿੰਦਰ ਕੈਲੇ ਤੇ ਅਮਰ ਗਰਗ ਕਲਮਦਾਨ ਨੇ ਭਰੇ ਕਾਗਜ਼

  • fb
  • twitter
  • whatsapp
  • whatsapp
Advertisement

ਸਤਵਿੰਦਰ ਬਸਰਾ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਨਵੇਂ ਸੈਸ਼ਨ ਲਈ ਹੋ ਰਹੀ ਚੋਣ ਲਈ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਤਿੰਨ ਪ੍ਰਮੁੱਖ ਉਮੀਦਵਾਰਾਂ ਡਾ. ਸਰਬਜੀਤ ਸਿੰਘ, ਸੁਰਿੰਦਰ ਕੈਲੇ ਅਤੇ ਅਮਰ ਗਰਗ ਕਲਮਦਾਨ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਵਿਜੈ ਕੁਮਾਰ ਦੱਤਾ ਨੂੰ ਮੁੱਖ ਚੋਣ ਅਧਿਕਾਰੀ ਅਤੇ ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਅਕਾਦਮੀ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਪਿਛਲੀ ਵਾਰ ਡਾ. ਸਰਬਜੀਤ ਸਿੰਘ ਦੀ ਟੀਮ ਜੇਤੂ ਰਹੀ ਸੀ।

Advertisement

ਇਸ ਵਾਰ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ ਅਤੇ ਦੀਪ ਜਗਦੀਪ ਸਿੰਘ ਮੈਦਾਨ ਵਿੱਚ ਹਨ। ਸੀਨੀਅਰ ਮੀਤ ਪ੍ਰਧਾਨ ਲਈ ਡਾ. ਪਾਲ ਕੌਰ, ਡਾ. ਗੁਰਇਕਬਾਲ ਸਿੰਘ, ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਡਾ. ਗੁਰਚਰਨ ਕੌਰ ਕੋਚਰ ਸਮੇਤ ਹੋਰ ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਮੀਤ ਪ੍ਰਧਾਨ ਦੇ 5 ਅਹੁਦਿਆਂ ਲਈ 9 ਅਤੇ ਪ੍ਰਬੰਧਕੀ ਬੋਰਡ ਦੇ 15 ਮੈਂਬਰਾਂ ਲਈ 22 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।

Advertisement

ਉਮੀਦਵਾਰ 5 ਮਾਰਚ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ, ਜਿਸ ਤੋਂ ਬਾਅਦ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਵੋਟਾਂ 15 ਮਾਰਚ ਨੂੰ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੈਣਗੀਆਂ। ਉਸੇ ਦਿਨ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਅਕੈਡਮੀ ਦੇ ਤਕਰੀਬਨ 2000 ਮੈਂਬਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

Advertisement
×