DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਮੂਲ ਦੇ ਨਵਰਾਜ ਸਿੰਘ ਰਾਏ ਬਣੇ ਕੇਰਨ ਕਾਊਂਟੀ ਦੇ ਪਹਿਲੇ ‘ਸਿੱਖ ਜੱਜ’

Bako kid ਵਜੋਂ ਜਾਣੇ ਜਾਂਦੇ ਨਵਰਾਜ ਨੇ ਰਚਿਆ ਇਤਿਹਾਸ; ਭਾਰਤੀ ਪਰਵਾਸੀ ਮਾਪਿਆਂ ਦੇ ਪੁੱਤਰ ਨੇ ਕਾਨੂੰਨੀ ਖੇਤਰ ’ਚ ਗੱਡੇ ਝੰਡੇ

  • fb
  • twitter
  • whatsapp
  • whatsapp
featured-img featured-img
@unitedsikhs/X
Advertisement

ਕੈਲੀਫੋਰਨੀਆ ਦੀ ਕੇਰਨ ਕਾਊਂਟੀ (Kern County) ਦੀ ਨਿਆਂਇਕ ਹਿਸਟਰੀ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਏ ਜੁੜ ਗਿਆ ਹੈ। ਇੱਥੋਂ ਦੇ ਸੁਪੀਰੀਅਰ ਕੋਰਟ ਵਿੱਚ ਨਵਰਾਜ ਸਿੰਘ ਰਾਏ ਨੇ ‘ਪ੍ਰੋ ਟੈਮ ਜੱਜ’ (Pro Tem Judge) ਵਜੋਂ ਸਹੁੰ ਚੁੱਕੀ ਹੈ, ਜਿਸ ਨਾਲ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੇ ਕਾਊਂਟੀ ਦੇ ਪਹਿਲੇ ਸਿੱਖ ਅਤੇ ਪੰਜਾਬੀ ਬਣ ਗਏ ਹਨ।

ਸਥਾਨਕ ਲੋਕਾਂ ਵਿੱਚ ‘ਬਾਕੋ ਕਿੱਡ’ (The Bako Kid) ਦੇ ਨਾਮ ਨਾਲ ਮਸ਼ਹੂਰ ਨਵਰਾਜ ਸਿੰਘ ਰਾਏ ਭਾਰਤ ਤੋਂ ਗਏ ਪਰਵਾਸੀ ਮਾਪਿਆਂ ਦੇ ਸਪੁੱਤਰ ਹਨ। ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਉਹ ਅਦਾਲਤ ਵਿੱਚ ਨਿਰਪੱਖਤਾ, ਸਤਿਕਾਰ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਸਿਧਾਂਤਾਂ ਨੂੰ ਲਾਗੂ ਕਰਨਗੇ।

Advertisement

ਇਸ ਇਤਿਹਾਸਕ ਪਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਨਵਰਾਜ ਸਥਾਨਕ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਾਣ ਨਾਲ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ।

Advertisement

ਕੇਰਨ ਕਾਊਂਟੀ ਹਿੰਦੂ ਕਲਚਰਲ ਸੈਂਟਰ ਅਤੇ ਪੰਜਾਬੀ ਮੀਡੀਆ ਨੇ ਇਸ ਨਿਯੁਕਤੀ ਨੂੰ ਇੱਕ ‘ਵੱਡੀ ਅਤੇ ਇਤਿਹਾਸਕ ਮੀਲ ਪੱਥਰ’ ਵਜੋਂ ਸਲਾਹਿਆ ਹੈ। ਕੇਰਨ ਕਾਊਂਟੀ ਵਿੱਚ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਖੇਤੀਬਾੜੀ, ਵਪਾਰ ਅਤੇ ਸਮਾਜਿਕ ਕੰਮਾਂ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਹੁਣ ਨਿਆਂਪਾਲਿਕਾ ਵਿੱਚ ਇਸ ਪਹਿਲੀ ਭੂਮਿਕਾ ਨੇ ਭਾਈਚਾਰੇ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ। ਨਵਰਾਜ ਦੀ ਇਹ ਪ੍ਰਾਪਤੀ ਕੈਲੀਫੋਰਨੀਆ ਵਿੱਚ ਸਿੱਖਾਂ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ, ਜੋ ਨਿਆਂ ਦੇ ਨਾਲ-ਨਾਲ ਸੱਭਿਆਚਾਰਕ ਸਾਂਝ ਨੂੰ ਵੀ ਮਜ਼ਬੂਤ ਕਰੇਗੀ।

Advertisement
×