ਪੰਜਾਬੀ ਮਜ਼ਦੂਰ ਨੂੰ ਚੱਲਦੀ ਗੱਡੀ ’ਚੋਂ ਬਾਹਰ ਸੁੱਟਿਆ
ਇਥੋਂ ਨੇੜਲੇ ਪਿੰਡ ਘਰਾਂਗਣਾ ਦੇ ਛੱਤੀਸਗੜ੍ਹ ’ਚ ਮਜ਼ਦੂਰੀ ਕਰਨ ਗਏ ਦਵਿੰਦਰ ਸਿੰਘ ਨੂੰ ਸਫ਼ਰ ਦੌਰਾਨ ਕਿਸੇ ਨੇ ਚੱਲਦੀ ਗੱਡੀ ਵਿਚੋਂ ਧੱਕਾ ਮਾਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸ ਨੂੰ ਨਰਵਦਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਸ...
Advertisement
ਇਥੋਂ ਨੇੜਲੇ ਪਿੰਡ ਘਰਾਂਗਣਾ ਦੇ ਛੱਤੀਸਗੜ੍ਹ ’ਚ ਮਜ਼ਦੂਰੀ ਕਰਨ ਗਏ ਦਵਿੰਦਰ ਸਿੰਘ ਨੂੰ ਸਫ਼ਰ ਦੌਰਾਨ ਕਿਸੇ ਨੇ ਚੱਲਦੀ ਗੱਡੀ ਵਿਚੋਂ ਧੱਕਾ ਮਾਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸ ਨੂੰ ਨਰਵਦਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਸ ਦੇ ਇਲਾਜ ਲਈ ਆਸਟਰੇਲੀਆ ਦੇ ਵਿਅਕਤੀ ਨੇ 2 ਲੱਖ ਰੁਪਏ ਭੇਜੇ ਹਨ, ਜਿਸ ਤੋਂ ਬਾਅਦ ਦਵਿੰਦਰ ਸਿੰਘ ਦਾ ਇਲਾਜ ਹੋ ਸਕਿਆ। ਲੰਬੇ ਸਮੇਂ ਤੋਂ ਪਿੰਡ ਘਰਾਂਗਣਾ ਦਾ ਦਵਿੰਦਰ ਸਿੰਘ ਹਰ ਸਾਲ ਛੱਤੀਸਗੜ੍ਹ ਵਿਖੇ ਮਜ਼ਦੂਰੀ ਕਰਨ ਜਾਂਦਾ ਹੈ। ਇਸ ਵਾਰ ਜਦੋਂ ਉਹ ਮਾਨਸਾ ਤੋਂ ਗੱਡੀ ’ਤੇ ਸਵਾਰ ਹੋਕੇ ਮੱਧ ਪ੍ਰਦੇਸ਼ ਪਹੁੰਚਿਆ ਤਾਂ ਉਥੇ ਕੁੱਝ ਸਥਾਨਕ ਲੋਕਾਂ ਨੇ ਉਸ ਨੂੰ ਚੱਲਦੀ ਗੱਡੀ ਵਿਚੋਂ ਧੱਕਾ ਮਾਰ ਦਿੱਤਾ। ਹੇਠਾਂ ਡਿੱਗਣ ਨਾਲ ਉਹ ਤਰ੍ਹਾਂ ਜਖ਼ਮੀ ਹੋ ਗਿਆ।
Advertisement
Advertisement
×

