ਪੰਜਾਬੀ ਦਾ ਗਰਾਮਰ ਚੈੱਕਰ ‘ਸੁਧਾਰਕ’ ਤਿਆਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕੰਪਿਊਟਰ ਦੇ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ ਏ ਵੀ ਕਾਲਜ ਫ਼ਿਰੋਜ਼ਪੁਰ ਦੀ ਅਧਿਆਪਕਾ ਅਤੇ ਵਿਭਾਗ ਦੀ ਖੋਜਾਰਥਨ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਨਿਗਰਾਨੀ ਹੇਠ ਆਪਣਾ ਪੀਐੱਚ...
Advertisement
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕੰਪਿਊਟਰ ਦੇ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ ਏ ਵੀ ਕਾਲਜ ਫ਼ਿਰੋਜ਼ਪੁਰ ਦੀ ਅਧਿਆਪਕਾ ਅਤੇ ਵਿਭਾਗ ਦੀ ਖੋਜਾਰਥਨ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਨਿਗਰਾਨੀ ਹੇਠ ਆਪਣਾ ਪੀਐੱਚ ਡੀ ਦਾ ਖੋਜ ਕਾਰਜ ਪੂਰਾ ਕਰ ਕੀਤਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦਾ ਪਹਿਲਾ ‘ਸੁਧਾਰਕ’ ਨਾਮ ਦਾ ਵਿਆਕਰਨ ਸ਼ੁੱਧਤਾ ਸਾਫਟਵੇਅਰ ਵਿਕਸਿਤ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਡਾ. ਕੰਬੋਜ ਅਤੇ ਖੋਜਕਰਤਾ ਜਗਦੀਸ਼ ਕੌਰ ਨੂੰ ਵਧਾਈ ਦਿੱਤੀ ਹੈ।
Advertisement
Advertisement
×

