Punjab Weather Update: 20 ਮਿੰਟ ਦੀ ਬਾਰਿਸ਼ ਨਾਲ ਬਦਲਿਆ ਮੌਸਮ; ਗਰਮੀ ਤੋਂ ਮਿਲੀ ਰਾਹਤ
ਕਈ ਥਾਵਾਂ 'ਤੇ ਬੱਚੇ ਮੀਂਹ ਵਿੱਚ ਭਿੱਜਦੇ ਅਤੇ ਖੇਡਦੇ ਨਜ਼ਰ ਆਏ, ਜਿਸ ਨਾਲ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ।
Advertisement
ਬਠਿੰਡਾ ਸ਼ਹਿਰ ਵਿੱਚ ਸੋਮਵਾਰ ਨੂੰ ਕਰੀਬ 20 ਮਿੰਟ ਤੱਕ ਹੋਈ ਬਾਰਿਸ਼ ਨੇ ਲੋਕਾਂ ਨੂੰ ਭਾਰੀ ਗਰਮੀ ਅਤੇ ਹੁੰਮਸ ਤੋਂ ਰਾਹਤ ਦਿੱਤੀ। ਹਾਲਾਂਕਿ ਮੀਂਹ ਹਰ ਇਲਾਕੇ ਵਿੱਚ ਇੱਕੋ ਜਿਹਾ ਨਹੀਂ ਪਿਆ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਈ, ਜਦਕਿ ਕਈ ਇਲਾਕੇ ਸੁੱਕੇ ਹੀ ਰਹੇ।
ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ ਵਿੱਚ ਵੀ ਕੁਝ ਕਮੀ ਆਈ। ਬਾਰਿਸ਼ ਦਾ ਸਭ ਤੋਂ ਵੱਧ ਆਨੰਦ ਬੱਚਿਆਂ ਨੇ ਮਾਣਿਆ। ਕਈ ਥਾਵਾਂ 'ਤੇ ਬੱਚੇ ਮੀਂਹ ਵਿੱਚ ਭਿੱਜਦੇ ਅਤੇ ਖੇਡਦੇ ਨਜ਼ਰ ਆਏ, ਜਿਸ ਨਾਲ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ।
Advertisement
ਦੂਜੇ ਪਾਸੇ, ਜਿਨ੍ਹਾਂ ਇਲਾਕਿਆਂ ਵਿੱਚ ਬਾਰਿਸ਼ ਨਹੀਂ ਹੋਈ ਜਾਂ ਬਹੁਤ ਘੱਟ ਪਈ, ਉੱਥੇ ਲੋਕਾਂ ਨੂੰ ਹਾਲੇ ਵੀ ਚੰਗੇ ਮੀਂਹ ਦੀ ਉਡੀਕ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਨੇ ਸ਼ਹਿਰ ਵਾਸੀਆਂ ਨੂੰ ਕੁਝ ਸਮੇਂ ਲਈ ਗਰਮੀ ਤੋਂ ਜ਼ਰੂਰ ਰਾਹਤ ਦਿੱਤੀ।
Advertisement
Advertisement
×

