DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Weather: ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ; ਫ਼ਸਲਾਂ ਵਰਦਾਨ ਬਣਿਆ ਮੀਂਹ

ਹਲਕੀ ਤੋਂ ਦਰਮਿਆਨੀ ਬਾਰਸ਼ ਨਾਲ ਖਿੜੇ ਕਿਸਾਨਾਂ ਦੇ ਚਿਹਰੇ; ਪਸ਼ੂਆਂ ਦੇ ਚਾਰੇ ਅਤੇ ਸਬਜ਼ੀਆਂ ਲਈ ਵੀ ਲਾਹੇਵੰਦ ਮੀਂਹ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਜ਼ਿਲ੍ਹੇ ਦੇ ਵੱਖ-ਵੱਖ ਵਧੇਰੇ ਥਾਵਾਂ ਤੋਂ ਅੱਜ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਬਾਰਸ਼ ਨੇ ਜਿੱਥੇ ਹੁੰਮਸ ਵਾਲੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਪਸ਼ੂਆਂ ਦੀਆਂ ਚਾਰੇ ਦੀਆਂ ਫ਼ਸਲਾਂ ਸਮੇਤ ਅਗੇਤੇ, ਪਿਛੇਤੇ ਝੋਨੇ-ਬਾਸਮਤੀ ਆਦਿ ਫ਼ਸਲਾਂ ਲਈ ਵੀ ਲਾਹੇਵੰਦ ਕਿਹਾ ਜਾ ਰਿਹਾ ਹੈ।

ਬੂੰਦਾ-ਬਾਂਦੀ ਨਾਲ ਬਦਲਿਆ ਮੌਸਮ; ਕਿਸਾਨਾਂ ਦੇ ਚਿਹਰੇ ਖਿੜੇ

Advertisement

ਤਰਨ ਤਾਰਨ ਸ਼ਹਿਰ ਦੇ ਨੇੜੇ ਦੇ ਪਿੰਡ ਰਸੂਲਪੁਰ ਦੇ ਵਾਸੀ ਇੱਕ ਕਿਸਾਨ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਬੂੰਦਾ-ਬਾਂਦੀ ਦੇ ਨਾਲ ਹਲਕੀ ਬਾਰਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਬੀਤੇ ਦਿਨਾਂ ਦੀ ਹੁੰਮਸ ਵਾਲੀ ਖ਼ਤਰਨਾਕ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਹੀ ਇਹ ਬਾਰਸ਼ ਫ਼ਸਲਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨੇ ਮੱਕੀ ਦੇ ਖੇਤਾਂ ਵਿੱਚ ਲਗਾਈ ਜਾ ਰਹੀ ਬਾਸਮਤੀ ਦੀਆਂ ਕਿਸਮਾਂ ਲਈ ਤਾਂ ਇਹ ਬਾਰਸ਼ ਹੋਰ ਵੀ ਲਾਹੇਵੰਦ ਹੈ।

Advertisement

ਪਸ਼ੂਆਂ ਦੇ ਚਾਰੇ ਅਤੇ ਮੱਕੀ ਦੇ ਆਚਾਰ ਲਈ ਲਾਭਕਾਰੀ

ਸਰਹੱਦੀ ਖੇਤਰ ਦੇ ਪਿੰਡ ਸਭਰਾ ਦੇ ਕਿਸਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹ ਬਾਰਸ਼ ਪਸ਼ੂਆਂ ਦੀਆਂ ਚਾਰੇ ਦੀਆਂ ਫ਼ਸਲਾਂ ਲਈ ਵੀ ਲਾਹੇਵੰਦ ਹੈ। ਇਸ ਬਾਰਸ਼ ਨਾਲ ਮੱਕੀ ਦੀ ਫ਼ਸਲ ਦਾ ਆਚਾਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਇਹ ਆਚਾਰ ਚਾਰੇ ਦੀਆਂ ਫ਼ਸਲਾਂ ਦੀ ਘਾਟ ਵੇਲੇ ਕੰਮ ਆ ਸਕਦਾ ਹੈ।

ਖੇਤੀਬਾੜੀ ਅਧਿਕਾਰੀ ਅਤੇ ਡਾਕਟਰਾਂ ਦਾ ਪੱਖਮੁੱਖ ਖੇਤੀਬਾੜੀ ਅਧਿਕਾਰੀ ਤੇਜਬੀਰ ਸਿੰਘ ਭੰਗੂ ਨੇ ਕਿਹਾ ਕਿ ਇਸ ਬਾਰਸ਼ ਦਾ ਕਿਸੇ ਪਾਸਿਓਂ ਵੀ ਨੁਕਸਾਨ ਨਹੀਂ ਹੈ, ਬਲਕਿ ਇਹ ਬਾਰਸ਼ ਫ਼ਸਲਾਂ ਦੇ ਨਾਲ-ਨਾਲ ਜਾਨਵਰਾਂ ਲਈ ਵੀ ਫ਼ਾਇਦੇਮੰਦ ਹੈ। ਇਸ ਬਾਰਸ਼ ਨੇ ਮੌਸਮ ਨੂੰ ਖ਼ੁਸ਼ਗਵਾਰ ਬਣਾ ਦਿੱਤਾ ਹੈ, ਜਿਸ ਦਾ ਚਾਰ-ਚੁਫ਼ੇਰਿਓਂ ਸਵਾਗਤ ਕੀਤਾ ਜਾ ਰਿਹਾ ਹੈ।

ਸਰਹੱਦੀ ਖੇਤਰ ਦੇ ਪਿੰਡ ਗੰਡੀਵਿੰਡ ਸਰਾਂ ਦੇ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਕਿਹਾ ਕਿ ਇਲਾਕੇ ਅੰਦਰ ਹੋਈ ਦਰਮਿਆਨੀ ਬਾਰਸ਼ ਸਵੇਰ ਦੇ 8 ਵਜੇ ਤੋਂ ਸ਼ੁਰੂ ਹੋ ਕੇ ਲਗਾਤਾਰ ਜਾਰੀ ਰਹੀ, ਜਿਸ ਨੇ ਚਾਰ-ਚੁਫ਼ੇਰੇ ਠੰਢਕ ਪੈਦਾ ਕਰਕੇ ਰੱਖ ਦਿੱਤੀ ਹੈ। ਬੱਚਿਆਂ ਦੇ ਮਾਹਰ ਡਾਕਟਰ ਕੁਲਦੀਪ ਸਿੰਘ ਚੁੱਗ਼ ਨੇ ਕਿਹਾ ਕਿ ਇਹ ਬਾਰਸ਼ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਫ਼ਾਇਦੇਮੰਦ ਹੈ।

ਚੋਹਲਾ ਸਾਹਿਬ ਵਿਖੇ ਬਾਰਸ਼ ਦੀ ਅਰਦਾਸ

ਇਲਾਕੇ ਦੇ ਕਸਬਾ ਚੋਹਲਾ ਸਾਹਿਬ ਦੇ ਆਸ-ਪਾਸ ਬਾਰਸ਼ ਨਹੀਂ ਹੋਈ, ਜਿਸ ਲਈ ਇਲਾਕੇ ਦੇ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਬਾਰਸ਼ ਹੋਣ ਦੀ ਅਰਦਾਸ ਕੀਤੀ ਹੈ।

Advertisement
×