DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Train Route Change: ਮਾਨਾਂਵਾਲਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਕਾਰਨ ਰੇਲ ਗੱਡੀਆਂ ਦੇ ਰੂਟ ਬਦਲੇ

ਜੰਮੂ ਰੂਟ ’ਤੇ ਚੱਲਣ ਵਾਲੀਆਂ ਛੇ ਟਰੇਨਾਂ ਦੇ ਰੂਟ ਵਿਚ 21 ਤੋਂ 27 ਸਤੰਬਰ ਤੱਕ ਕੀਤੀ ਤਬਦੀਲੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

Punjab Train Route Change: ਪੰਜਾਬ ਦੇ ਮਾਨਾਂਵਾਲਾ ਸਟੇਸ਼ਨ 'ਤੇ ਮੁਰੰਮਤ ਤੇ ਨਵੀਨੀਕਰਨ ਦੇ ਕੰਮਾਂ ਕਾਰਨ ਜੰਮੂ ਡਿਵੀਜ਼ਨ ਵਿੱਚੋਂ ਲੰਘਣ ਵਾਲੀਆਂ ਛੇ ਰੇਲ ਗੱਡੀਆਂ ਨੂੰ 21 ਤੋਂ 27 ਸਤੰਬਰ ਤੱਕ ਬਦਲਵੇਂ ਰੂਟਾਂ ਰਾਹੀਂ ਚਲਾਇਆ ਜਾਵੇਗਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਕੈਂਟ-ਅੰਮ੍ਰਿਤਸਰ ਸੈਕਸ਼ਨ ’ਤੇ ਮਾਨਾਂਵਾਲਾ ਸਟੇਸ਼ਨ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪਠਾਨਕੋਟ-ਦਿੱਲੀ ਐਕਸਪ੍ਰੈਸ 25 ਸਤੰਬਰ ਨੂੰ ਛੱਡ ਕੇ 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ-ਲੁਧਿਆਣਾ ਰਸਤੇ ਚੱਲੇਗੀ। ਇਸ ਦਾ ਉਲਟ ਰੂਟ, ਦਿੱਲੀ-ਪਠਾਨਕੋਟ ਐਕਸਪ੍ਰੈਸ, 24 ਸਤੰਬਰ ਨੂੰ ਛੱਡ ਕੇ 21 ਤੋਂ 27 ਸਤੰਬਰ ਤੱਕ ਲੁਧਿਆਣਾ-ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਾਹੀਂ ਚੱਲੇਗੀ। ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ 21 ਤੋਂ 26 ਸਤੰਬਰ ਤੱਕ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਾਹੀਂ ਸੰਚਾਲਿਤ ਹੋਵੇਗੀ, ਜਦੋਂ ਕਿ ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈਸ 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ ਰੂਟ ਲਵੇਗੀ। ਟਾਟਾਨਗਰ-ਜੰਮੂ ਤਵੀ ਐਕਸਪ੍ਰੈਸ 23 ਅਤੇ 25 ਸਤੰਬਰ ਨੂੰ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਾਹੀਂ ਡਾਇਵਰਟ ਕੀਤੀ ਜਾਵੇਗੀ, ਜਦੋਂ ਕਿ ਸੰਭਲਪੁਰ-ਜੰਮੂ ਤਵੀ ਐਕਸਪ੍ਰੈਸ 24 ਸਤੰਬਰ ਨੂੰ ਇਸੇ ਰੂਟ ਅਨਸਾਰ ਚੱਲੇਗੀ।

Advertisement

ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲ ਹੈਲਪਲਾਈਨ 139 ਜਾਂ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਰਾਹੀਂ ਟਰੇਨ ਦੀ ਤਾਜ਼ਾ ਸਥਿਤੀ ਦੀ ਜਾਂਚ ਕਰ ਲੈਣ ਤਾਂ ਜੋ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

Advertisement

Advertisement
×