ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਸੰਘ ਬਣਾਇਆ
ਸਰਬਸੰਮਤੀ ਨਾਲ ਜਸਬੀਰ ਸਿੰਘ ਰੱਕੜ ਨੂੰ ਪ੍ਰਧਾਨ ਅਤੇ ਜਸਵੀਰ ਸਿੰਘ ਗਿੱਲ (ਬਰਨਾਲਾ) ਨੂੰ ਚੇਅਰਮੈਨ ਚੁਣਿਆ
ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਇਥੇ ਮਾਰਕਫੈੱਡ ਦੇ ਮੁੱਖ ਦਫ਼ਤਰ ਸੈਕਟਰ 35 ਬੀ ਵਿੱਚ ਮੀਟਿੰਗ ਹੋਈ। ਇਸ ਵਿੱਚ ਸਹਿਕਾਰੀ ਅਦਾਰਿਆਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਸਹਿਕਾਰੀ ਅਦਾਰਿਆਂ ਦੀਆਂ ਜਥੇਬੰਦੀਆਂ ਨੇ ਇੱਕ ਝੰਡੇ ਹੇਠਾਂ ਇਕੱਠੇ ਹੋ ਕੇ ਮੁਲਾਜ਼ਮ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਦੀ ਹਾਮੀ ਭਰੀ ਅਤੇ ਪੁਰਾਣੇ ਸਮੇਂ ਵਾਂਗ ਮੁਲਾਜ਼ਮ ਮਹਾਸੰਘ ਬਣਾਉਣ ’ਤੇ ਜ਼ੋਰ ਦਿੱਤਾ। ਇਸ ਵਿੱਚ ਮਾਰਕਫੈੱਡ ਫੀਲਡ ਐਂਪਲਾਈਜ਼ ਯੂਨੀਅਨ ਪੰਜਾਬ, ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ, ਕੋਆਪ੍ਰੇਟਿਵ ਬੈਂਕ ਐਂਪਲਾਈਜ਼ ਫੈੱਡਰੇਸ਼ਨ ਸਟੇਟ ਆਫ ਪੰਜਾਬ, ਦਿ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪਲਾਂਟਸ/ਪ੍ਰਾਜੈਕਟਸ ਐਂਪਲਾਈਜ਼ ਫੈੱਡਰੇਸ਼ਨ, ਮਿਲਕਫੈੱਡ ਯੂਨੀਅਨ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਕੋਆਪ੍ਰੇਟਿਵ ਡਿਪਾਰਟਮੈਂਟ ਪੰਜਾਬ, ਦਿ ਪੰਜਾਬ ਸਟੇਟ ਐਗਰੀਕਲਚਰਲ ਕੋਆਪ੍ਰੇਟਿਵ ਸੁਸਾਇਟੀਜ਼ ਐਂਪਲਾਈਜ਼ ਯੂਨੀਅਨ ਪੰਜਾਬ, ਦਿ ਪੰਜਾਬ ਕੋਆਪ੍ਰੇਟਿਵ ਮਾਰਕੀਟਿੰਗ ਸੁਸਾਇਟੀਜ਼ ਐਂਪਲਾਈਜ਼ ਯੂਨੀਅਨ ਅਤੇ ਦਿ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਐਂਪਲਾਈਜ਼ ਯੂਨੀਅਨ ਚੰਡੀਗੜ੍ਹ ਦੇ ਵੱਖ-ਵੱਖ ਸੂਬਾ ਆਗੂਆਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈੱਡਰੇਸ਼ਨ) ਹੋਂਦ ’ਚ ਲਿਆਂਦਾ ਗਿਆ। ਸਾਰੇ ਆਗੂਆਂ ਨੇ ਸਰਬਸੰਮਤੀ ਨਾਲ ਜਸਬੀਰ ਸਿੰਘ ਰੱਕੜ (ਮਾਰਕਫੈੱਡ) ਨੂੰ ਪ੍ਰਧਾਨ, ਜਸਵੀਰ ਸਿੰਘ ਗਿੱਲ, ਬਰਨਾਲਾ (ਐੱਸ ਏ ਡੀ ਬੀ) ਨੂੰ ਚੇਅਰਮੈਨ, ਧੀਰਜ ਕੁਮਾਰ ਸ਼ਰਮਾ (ਡੀ ਸੀ ਸੀ ਬੀ) ਨੂੰ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਬਠਿੰਡਾ (ਮਿਲਕਫੈੱਡ) ਨੂੰ ਵਿੱਤ ਸਕੱਤਰ ਚੁਣਿਆ।
ਇਸ ਦੇ ਨਾਲ ਹੀ ਜਸਮਿੰਦਰ ਸਿੰਘ (ਸਹਿਕਾਰਤਾ ਵਿਭਾਗ) ਨੂੰ ਪ੍ਰੈੱਸ ਸਕੱਤਰ, ਜਗਦੀਪ ਸਿੰਘ (ਖੇਤੀਬਾੜੀ ਸਭਾਵਾਂ) ਨੂੰ ਕਾਨੂੰਨੀ ਸਲਾਹਕਾਰ, ਸਤਨਾਮ ਸਿੰਘ (ਸੀ ਐੱਮ ਐੱਸ) ਨੂੰ ਵਧੀਕ ਵਿੱਤ ਸਕੱਤਰ, ਰਾਜਵੀਰ ਸਿੰਘ ਭੰਗੂ (ਪੀ ਐੱਸ ਸੀ ਬੀ) ਨੂੰ ਸੰਯੁਕਤ ਸਕੱਤਰ, ਰੋਹਿਤ ਕੌਸ਼ਲ (ਡੀ ਸੀ ਸੀ ਬੀ) ਨੂੰ ਦਫ਼ਤਰ ਸਕੱਤਰ, ਗੁਲਜ਼ਾਰ ਸਿੰਘ (ਮਿਲਕਫੈੱਡ) ਨੂੰ ਤਾਲਮੇਲ ਸਕੱਤਰ ਚੁਣਿਆ ਗਿਆ। ਫੈੱਡਰੇਸ਼ਨ ਦੀ ਕਾਰਜਕਾਰੀ ਕਮੇਟੀ ਵਿੱਚ ਈਸ਼ ਵਡੇਰਾ (ਮਾਰਕਫੈੱਡ), ਅਮਰੀਕ ਸਿੰਘ ਸੈਣੀ (ਮਾਰਕਫੈੱਡ), ਸੰਦੀਪ ਰਾਣਾ (ਮਿਲਕਫੈੱਡ), ਕੁਲਵੰਤ ਸਿੰਘ (ਮਿਲਕਫੈੱਡ), ਦਿਨੇਸ਼ ਤਿਵਾੜੀ (ਡੀ ਸੀ ਸੀ ਬੀ), ਸਤੀਸ਼ ਕੁਮਾਰ ਸਿੰਗਲਾ (ਪੀ ਐੱਸ ਸੀ ਬੀ), ਗੁਰਪਿੰਦਰ ਸਿੰਘ ਘੁੰਮਣ (ਪੀ ਐੱਸ ਸੀ ਬੀ), ਅੰਗਰੇਜ਼ ਸਿੰਘ (ਐੱਸ ਏ ਡੀ ਬੀ), ਮਨਦੀਪ ਕੌਰ (ਐੱਸ ਏ ਡੀ ਬੀ), ਗੁਰਤੇਜ ਸਿੰਘ (ਸੀ ਏ ਐੱਸ ਐੱਸ), ਸ਼ਿੰਗਾਰਾ ਲੰਗੇਰੀ (ਸੀ ਏ ਐੱਸ ਐੱਸ), ਨਵਪ੍ਰੀਤ ਕੌਰ ਗੁਲਾਟੀ (ਮਾਰਕਫੈੱਡ), ਹਰਵਿੰਦਰਜੀਤ ਸਿੰਘ (ਸਹਿਕਾਰਤਾ ਵਿਭਾਗ), ਗੁਰਦੀਪ ਚੋਪੜਾ (ਸੀ ਐੱਮ ਐੱਸ) ਅਤੇ ਇਕਬਾਲ ਸਿੰਘ ਬੰਗਾ (ਸੀ ਐੱਮ ਐੱਸ) ਨੂੰ ਮੈਂਬਰ ਨਿਯੁਕਤ ਕੀਤਾ ਗਿਆ।
ਅੰਤ ਵਿੱਚ ਮਹਾਸੰਘ ਦੇ ਆਗੂਆਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਹਿਕਾਰਤਾ ਲਹਿਰ ਨੂੰ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਹੁਲਾਰਾ ਦੇਣ ਦਾ ਸੰਕਲਪ ਲਿਆ।

