DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ’ਚ ਸਤੰਬਰ 2026 ਦੌਰਾਨ ਜੀ ਐੱਸ ਟੀ ਵਿੱਚ 22.11 ਫ਼ੀਸਦ ਵਾਧਾ

ਪੰਜਾਬ ਦਾ ਐੱਸ ਜੀ ਐੱਸ ਟੀ ਨਗਦ ਵਾਧਾ ਦੇਸ਼ ਵਿੱਚ ਸਭ ਤੋਂ ਵੱਧ: ਹਰਪਾਲ ਚੀਮਾ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਨੇ ਸਤੰਬਰ 2026 ਦੌਰਾਨ ਸ਼ੁੱਧ ਜੀ ਐੱਸ ਟੀ ਪ੍ਰਾਪਤੀ ਵਿੱਚ 22.11 ਫ਼ੀਸਦ ਦਾ ਵਾਧਾ ਦਰਜ ਕੀਤਾ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 1,973.12 ਕਰੋੜ ਰੁਪਏ ਸ਼ੁੱਧ ਜੀ ਐੱਸ ਟੀ ਤੋਂ ਪ੍ਰਾਪਤ ਹੋਏ ਸਨ, ਜਦੋਂ ਕਿ ਇਸ ਵਰ੍ਹੇ 436.35 ਕਰੋੜ ਰੁਪਏ ਵੱਧ 2,409.47 ਕਰੋੜ ਰੁਪਏ ਜੀ ਐੱਸ ਟੀ ਤੋਂ ਇਕੱਠੇ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਐੱਸ ਜੀ ਐੱਸ ਟੀ ਨਗਦ ਸੰਗ੍ਰਹਿ 738.05 ਕਰੋੜ ਰੁਪਏ ਤੋਂ ਵਧ ਕੇ 877.82 ਕਰੋੜ ਰੁਪਏ ਹੋ ਗਿਆ, ਜਿਸ ਨਾਲ 19 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਸਤੰਬਰ 2026 ਤੱਕ ਕੁੱਲ ਜੀ ਐੱਸ ਟੀ ਸੰਗ੍ਰਹਿ 15,405.12 ਕਰੋੜ ਰੁਪਏ ਰਿਹਾ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 13,112.27 ਕਰੋੜ ਰੁਪਏ ਸੀ, ਜੋ ਕਿ 17.39 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਸਤੰਬਰ ਦੌਰਾਨ ਵੈਟ ਅਤੇ ਸੀ ਐੱਸ ਟੀ ਸੰਗ੍ਰਹਿ 28.70 ਪ੍ਰਤੀਸ਼ਤ ਵਧਿਆ, ਜੋ ਕਿ ਸਤੰਬਰ 2025 ਵਿੱਚ 577.11 ਕਰੋੜ ਰੁਪਏ ਤੋਂ ਸਤੰਬਰ 2026 ਵਿੱਚ 742.75 ਕਰੋੜ ਰੁਪਏ ਹੋ ਗਿਆ। ਵਿਭਾਗ ਧੋਖਾਧੜੀ ਵਾਲੇ ਆਈ ਟੀ ਸੀ ਚੇਨਾਂ, ਜਾਅਲੀ ਬਿਲਿੰਗ ਨੈੱਟਵਰਕਾਂ ਅਤੇ ਨਿਰਧਾਰਤ ਦਸਤਾਵੇਜ਼ਾਂ ਤੋਂ ਬਿਨਾਂ ਸਾਮਾਨ ਦੀ ਆਵਾਜਾਈ ’ਤੇ ਤਿੱਖੀ ਨਜ਼ਰ ਰੱਖੇਗਾ।

Advertisement
Advertisement
×