DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab School Bus Strike: 3 ਸਤੰਬਰ ਨੂੰ ਹੋਵੇਗਾ ਪੰਜਾਬ ’ਚ ਸਕੂਲੀ ਬੱਸਾਂ ਦਾ ਚੱਕਾ ਜਾਮ

ਬਠਿੰਡਾ ’ਚ ਹੋਵੇਗੀ ਸਕੂਲ-ਕਾਲਜ ਬੱਸ ਅਪਰੇਟਰਾਂ ਦੀ ਮਹਾ-ਪੰਚਾਇਤ

  • fb
  • twitter
  • whatsapp
  • whatsapp
featured-img featured-img
ਗੁਰਪ੍ਰੀਤ ਸਿੰਘ ਹੈਪੀ ਮੀਡੀਆ ਨੂੰ ਮੁਖ਼ਾਤਬ ਹੁੰਦੇ ਹੋਏ। ਫੋਟੋ: ਸ਼ਗਨ ਕਟਾਰੀਆ।
Advertisement

ਵਿਦਿਆਰਥੀਆਂ ਦੀ ਆਵਾਜਾਈ ਲਈ ਚੱਲਣ ਵਾਲੀਆਂ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਤੇ ਵੈਨਾਂ ਦੇ ਚੱਕੇ 3 ਸਤੰਬਰ ਨੂੰ ਰੁਕ ਜਾਣਗੇ। ਸਕੂਲ-ਕਾਲਜ ਬੱਸ ਚਾਲਕਾਂ ਅਤੇ ਟਰਾਂਸਪੋਰਟਰ ਅਪਰੇਟਰਾਂ ਨੇ ਇਸ ਦਿਨ ਹੜਤਾਲ ਕਰਕੇ ਬਠਿੰਡਾ ਦੀ ਦਾਣਾ ਮੰਡੀ ਵਿੱਚ ਮਹਾ-ਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਅਪਰੇਟਰਾਂ ਨੇ ਸਰਕਾਰ ’ਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ‘ਸਕੂਲ-ਕਾਲਜ ਬੱਸ ਅਪਰੇਟਰਜ਼ ਐਸੋਸੀਏਸ਼ਨ ਪੰਜਾਬ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਵਿੱਚ ਸਕੂਲ ਬੱਸਾਂ ਅਤੇ ਵੈਨਾਂ ਦੇ ਟੈਕਸ ਤੇ ਪਾਸਿੰਗ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਗੁਆਂਢੀ ਸੂਬਿਆਂ ਵਿੱਚ ਪਾਸਿੰਗ ਅਤੇ ਟੈਕਸ ਦੀਆਂ ਦਰਾਂ ਪੰਜਾਬ ਨਾਲੋਂ ਕਾਫ਼ੀ ਘੱਟ ਹਨ। ਇਸ ਦੇ ਉਲਟ ਪੰਜਾਬ ਵਿੱਚ ਅਪਰੇਟਰਾਂ ਨੂੰ ਕਰੀਬ ਚਾਰ-ਪੰਜ ਗੁਣਾ ਵੱਧ ਰਕਮ ਅਦਾ ਕਰਨੀ ਪੈ ਰਹੀ ਹੈ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਸਕੂਲ ਬੱਸਾਂ ਅਤੇ ਵੈਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਹੁਣ ਸਰਕਾਰ ਵੱਲੋਂ ਵਾਹਨਾਂ ਵਿੱਚ ਆਧੁਨਿਕ ਜੀ.ਪੀ.ਐੱਸ. ਅਤੇ ਅੱਗ ਬੁਝਾਊ ਪ੍ਰਬੰਧ ਲਗਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਦੋਂਕਿ ਪੁਰਾਣੇ ਸਿਸਟਮ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦਾ ਵਿਰੋਧ ਨਹੀਂ, ਪਰ ਇਸ ਲਈ ਲੋੜੀਂਦੀਆਂ ਸਹੂਲਤਾਂ ਅਤੇ ਵਿਹਾਰਕ ਨੀਤੀ ਵੀ ਸਰਕਾਰ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਹੂਲਤਾਂ ਦੀ ਘਾਟ ਅਤੇ ਵੱਧ ਖ਼ਰਚਿਆਂ ਕਾਰਨ ਬਿਲਕੁਲ ਨਵੀਆਂ ਬੱਸਾਂ ਦੇ ਅਪਰੇਟਰਾਂ ਨੂੰ ਵੀ ਹਰ ਮਹੀਨੇ ਕਰੀਬ 10 ਹਜ਼ਾਰ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 3 ਸਤੰਬਰ ਦੀ ਹੜਤਾਲ ਅਤੇ ਮਹਾ-ਪੰਚਾਇਤ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ।

Advertisement

Advertisement
Advertisement
×