DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab: ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਕੇ ਐੱਲ ਗਰਗ ਦਾ ਦੇਹਾਂਤ

ਲੁਧਿਆਣਾ ਦੇ ਨਿੱਜੀ ਹਸਪਤਾਲ, ਚੋਂ ਲਏ ਆਖ਼ਰੀ ਸਾਹ 

  • fb
  • twitter
  • whatsapp
  • whatsapp
featured-img featured-img
ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਕੇ ਐੱਲ ਗਰਗ ਦਾ ਦੇਹਾਂਤ। ਫੋਟੋ ਸੋਸ਼ਲ ਮੀਡੀਆ
Advertisement

ਪੰਜਾਬੀ ਸਾਹਿਤ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਅਤੇ ਉੱਘੇ ਵਿਅੰਗਕਾਰ ਪ੍ਰੋ. ਕੇ.ਐੱਲ. ਗਰਗ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ 'ਹਾਸਿਆਂ ਦੇ ਬਾਦਸ਼ਾਹ' ਅਤੇ ਵਿਅੰਗ ਸਾਹਿਤ ਦਾ ਮੋਹਰੀ ਸਤੰਭ ਮੰਨਿਆ ਜਾਂਦਾ ਸੀ। ਉਹ ਕੁਝ ਸਮੇਂ ਤੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਜਿੱਥੇ ਉਨ੍ਹਾਂ 83 ਵਰ੍ਹਿਆਂ ਦੀ ਲੰਬੀ ਉਮਰ ਭੋਗਣ ਤੋਂ ਬਾਅਦ ਆਖ਼ਰੀ ਸਾਹ ਲਏ। ਮਰਹੂਮ ਕੇ ਐੱਲ ਗਰਗ ਮੋਗਾ ਦੀ ਮਾਣਮੱਤੀ ਸ਼ਖ਼ਸੀਅਤ ਸਨ। ਉਹ ਲੰਮਾ ਸਮਾਂ ਸਿੱਖਿਆ ਦੇ ਖੇਤਰ ਵਿੱਚ ਰਹੇ ਅਤੇ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਨਾਲ ਜੁੜੇ ਰਹੇ।

ਕੇ.ਐੱਲ. ਗਰਗ ਦਾ ਜਨਮ 13 ਅਪਰੈਲ 1943 ਨੂੰ ਹੋਇਆ ਸੀ। ਉਹ ਪੰਜਾਬੀ ਸਾਹਿਤ ਦੇ ਇੱਕ ਵਿਸ਼ਾਲ ਪ੍ਰਤਿਭਾ ਵਾਲੇ ਲੇਖਕ ਸਨ, ਜਿਨ੍ਹਾਂ ਨੇ ਆਪਣੀ ਲੇਖਣੀ ਰਾਹੀਂ ਸਮਾਜਿਕ ਕੁਰੀਤੀਆਂ ਅਤੇ ਵਿਗਾੜਾਂ ਉੱਤੇ ਬੜੇ ਹੀ ਵਿਅੰਗਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚੋਟ ਕੀਤੀ। ਉਨ੍ਹਾਂ ਨੇ ਆਪਣੇ ਲੰਬੇ ਸਾਹਿਤਕ ਜੀਵਨ ਦੌਰਾਨ ਲਗਪਗ 60 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚ ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ ਸ਼ਾਮਲ ਹਨ।

Advertisement

ਉਨ੍ਹਾਂ ਦੀਆਂ ਕੁਝ ਪ੍ਰਮੁੱਖ ਅਤੇ ਚਰਚਿਤ ਰਚਨਾਵਾਂ ਹੁੰਮਸ, ਅੱਗ ਦੇ ਦਾਇਰੇ, ਦਰਅਸਲ, ਆਖਰੀ ਪੱਤਾ, ਵਾਟ-69, ਤਮਾਸ਼ਾ, ਦੂਜਾ ਪਾਸਾ, ਪਹੁ ਫੁਟਾਲਾ ਹਨ।

Advertisement

ਪ੍ਰੋ. ਕੇ.ਐੱਲ. ਗਰਗ ਦੇ ਚਲਾਣੇ 'ਤੇ ਵੱਖ-ਵੱਖ ਸਾਹਿਤਕ ਸੰਸਥਾਵਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਹਿਤਕਾਰਾਂ ਦਾ ਕਹਿਣਾ ਹੈ ਕਿ ਕੇ.ਐੱਲ. ਗਰਗ ਦੇ ਜਾਣ ਨਾਲ ਪੰਜਾਬੀ ਵਿਅੰਗ ਸਾਹਿਤ ਵਿੱਚ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈਦਾ ਹੋ ਗਿਆ ਹੈ, ਜਿਸ ਨੂੰ ਲੰਬੇ ਸਮੇਂ ਤੱਕ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।
ਪੰਜਾਬੀ ਸ਼ਾਇਰ ਡਾਕਟਰ ਸਾਧੂ ਸਿੰਘ ਲੰਗੇਆਣਾ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

Advertisement
×