DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਵੈ-ਇੱਛੁਕ ਖੂਨਦਾਨ ਵਿੱਚ ਪੰਜਾਬ ਨੇ ਦੇਸ਼ ਭਰ ਵਿੱਚੋਂ ਹਾਸਲ ਕੀਤਾ ਤੀਜਾ ਸਥਾਨ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਵਾਸੀਆਂ, ਐੱਨ ਜੀ ਓਜ਼ ਅਤੇ ਖੂਨਦਾਨੀਆਂ ਨੂੰ ਦਿੱਤੀ ਵਧਾਈ

  • fb
  • twitter
  • whatsapp
  • whatsapp
featured-img featured-img
Image for representation. Image credit/iStock
Advertisement

ਕੇਂਦਰ ਸਰਕਾਰ ਦੇ ਈ-ਰਕਤਕੋਸ਼ ਪੋਰਟਲ 'ਤੇ 2025 ਦੇ ਦਰਜ ਖੂਨਦਾਨ ਅੰਕੜਿਆਂ ਅਨੁਸਾਰ, ਪ੍ਰਤੀ ਦਸ ਲੱਖ ਦੀ ਆਬਾਦੀ ਪਿੱਛੇ ਸਵੈ-ਇੱਛੁਕ ਖੂਨਦਾਨ ਵਿੱਚ ਪੰਜਾਬ ਨੇ ਦੇਸ਼ ਭਰ ਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਪ੍ਰਾਪਤੀ 'ਤੇ ਸਵੈ-ਇੱਛੁਕ ਖੂਨਦਾਨੀਆਂ, ਗੈਰ-ਸਰਕਾਰੀ ਸੰਗਠਨਾਂ (ਐੱਨ ਜੀ ਓ), ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਪੰਜਾਬੀਆਂ ਵਿੱਚ ਸੇਵਾ ਅਤੇ ਹਮਦਰਦੀ ਦੀ ਭਾਵਨਾ ਦਾ ਪ੍ਰਤੀਕ ਦੱਸਿਆ।

Advertisement

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਨੇ 2025-26 ਦੌਰਾਨ ਭਾਈਚਾਰਕ ਸ਼ਮੂਲੀਅਤ ਨਾਲ ਸੂਬੇ ਭਰ ਵਿੱਚ ਲਗਾਏ ਗਏ 6,583 ਖੂਨਦਾਨ ਕੈਂਪਾਂ ਰਾਹੀਂ 5,44,167 ਯੂਨਿਟ ਖੂਨ ਇਕੱਠਾ ਕੀਤਾ ਹੈ। ਕੁੱਲ ਇਕੱਠੇ ਕੀਤੇ ਖੂਨ ਵਿੱਚੋਂ 92 ਫੀਸਦੀ ਸਵੈ-ਇੱਛੁਕ ਖੂਨਦਾਨ ਰਾਹੀਂ ਆਇਆ ਹੈ।

Advertisement

ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਗੋਲਡਨ ਜੁਬਲੀ ਆਡੀਟੋਰੀਅਮ ਵਿਖੇ ਆਯੋਜਿਤ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ 2026 ਪ੍ਰੋਗਰਾਮ ਦੌਰਾਨ ਸੂਬੇ ਨੂੰ ਸਨਮਾਨਿਤ ਕੀਤਾ ਗਿਆ।

ਖੂਨਦਾਨ ਨੂੰ ਸੇਵਾ ਦੇ ਸਭ ਤੋਂ ਨੇਕ ਰੂਪਾਂ ਵਿੱਚੋਂ ਇੱਕ ਦੱਸਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਸਵੈ-ਇੱਛਾ ਨਾਲ ਦਾਨ ਕੀਤੇ ਗਏ ਖੂਨ ਦਾ ਹਰ ਯੂਨਿਟ ਜਾਨਾਂ ਬਚਾਉਣ ਅਤੇ ਗੰਭੀਰ ਦੇਖਭਾਲ ਦੀ ਲੋੜ ਵਾਲੇ ਮਰੀਜ਼ਾਂ ਦੀ ਸਹਾਇਤਾ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਿਲੀ ਸਫਲਤਾ ਦਾ ਸਿਹਰਾ ਸਵੈ-ਇੱਛੁਕ ਖੂਨਦਾਨੀਆਂ ਨੂੰ ਦਿੱਤਾ।

ਸਿਹਤ ਮੰਤਰੀ ਨੇ ਜਾਗਰੂਕਤਾ ਵਧਾਉਣ ਅਤੇ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਸਰਕਾਰੀ ਅਤੇ ਪ੍ਰਾਈਵੇਟ ਬਲੱਡ ਸੈਂਟਰਾਂ, ਐੱਨ ਜੀ ਓਜ਼, ਵਿਦਿਅਕ ਅਦਾਰਿਆਂ ਅਤੇ ਹੋਰ ਭਾਈਵਾਲਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Advertisement
×