DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Power Demand: ਤਾਪਮਾਨ ਦੇ ਡਿੱਗਣ ਨਾਲ ਬਿਜਲੀ ਦੀ ਮੰਗ ਡਿੱਗੀ

ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਕਰਕੇ ਮੰਗ ਘੱਟ ਰਹਿਣ ਦੇ ਆਸਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

Punjab Power Demand: ਮੌਸਮ ਬਦਲਣ ਤੇ ਤਾਪਮਾਨ ਵਿੱਚ ਗਿਰਾਵਟ ਆਉਣ ਮਗਰੋਂ ਪੰਜਾਬ ਵਿੱਚ ਬਿਜਲੀ ਦੀ ਮੰਗ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਲਗਪਗ 11,400 ਮੈਗਾਵਾਟ ਸੀ, ਤੋਂ ਘਟ ਕੇ ਲਗਪਗ 5,500 ਮੈਗਾਵਾਟ ਰਹਿ ਗਈ ਹੈ। ਉੱਥੇ ਹੀ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਕਾਰਨ ਮੰਗ ਘੱਟ ਰਹਿਣ ਦੇ ਆਸਾਰ ਹਨ।

ਇਸ ਤੋਂ ਪਹਿਲਾਂ 4 ਮਾਰਚ ਨੂੰ ਸਰਕਾਰੀ ਦਫਤਰਾਂ ਅਤੇ ਬੈਂਕਾਂ ਦੀ ਛੁੱਟੀ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ 11,400 ਮੈਗਾਵਾਟ ਤੋਂ ਪਾਰ ਹੋ ਗਈ ਸੀ। ਹਾਲਾਂਕਿ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਪਏ ਮੀਂਹ ਕਰਕੇ ਮੰਗ ਵਿੱਚ ਕਾਫ਼ੀ ਕਮੀ ਆਈ ਹੈ, ਜਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ ) ਨੂੰ ਵੀ ਸੁੱਖ ਦਾ ਸਾਹ ਆਇਆ ਹੈ।

Advertisement

ਪੀ ਐੱਸ ਪੀ ਸੀ ਐੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਦੇ ਅਖੀਰ ਤੋਂ ਮਾਰਚ ਦੇ ਅੱਧ ਤੱਕ ਤਾਪਮਾਨ ਵਿੱਚ ਅਚਾਨਕ ਵਾਧਾ ਚਿੰਤਾਜਨਕ ਸੀ, ਕਿਉਂਕਿ ਮੰਗ ਆਮ ਨਾਲੋਂ ਬਹੁਤ ਪਹਿਲਾਂ 11,000 ਮੈਗਾਵਾਟ ਨੂੰ ਪਾਰ ਕਰ ਗਈ ਸੀ। ਪਿਛਲੇ ਸਾਲਾਂ ਵਿੱਚ ਤਾਪਮਾਨ ਦਾ ਅਜਿਹਾ ਪੱਧਰ ਆਮ ਤੌਰ 'ਤੇ ਸਿਰਫ ਮਾਰਚ ਦੇ ਅੰਤ ਵਿੱਚ ਵੇਖਿਆ ਜਾਂਦਾ ਸੀ।

Advertisement

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀ.ਕੇ. ਗੁਪਤਾ ਨੇ ਕਿਹਾ, "ਅਚਾਨਕ ਬਿਜਲੀ ਦੀ ਮੰਗ ਬਹੁਤ ਘੱਟ ਹੋ ਜਾਣ ਨਾਲ ਬਿਜਲੀ ਪ੍ਰਣਾਲੀ (ਗਰਿੱਡ) ਅਸਥਿਰ ਹੋ ਸਕਦੀ ਹੈ, ਜੋ ਖਤਰਨਾਕ ਹੁੰਦਾ ਹੈ ਅਤੇ ਇਸ ਮਾਮਲੇ ਵਿੱਚ ਪੀ ਐੱਸ ਪੀ ਸੀ ਐੱਲ ਦੇ ਇੰਜੀਨੀਅਰ ਸਥਿਤੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ ਹਨ।" ਉਨ੍ਹਾਂ ਕਿਹਾ, "ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਮਿਲਣ ਕਰਕੇ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਜਾਂਦੀ ਹੈ।"

ਦੱਸ ਦਈਏ ਕਿ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਲਈ 600 ਯੂਨਿਟ ਮੁਫਤ ਬਿਜਲੀ ਮਿਲਦੀ ਹੈ। ਪੀ ਐੱਸ ਪੀ ਸੀ ਐੱਲ ਇਸ ਸਮੇਂ 85 ਲੱਖ ਤੋਂ ਵਧ ਪਰਿਵਾਰਾਂ ਸਮੇਤ 1.17 ਕਰੋੜ ਤੋਂ ਵਧ ਖਪਤਕਾਰਾਂ ਨੂੰ ਬਿਜਲੀ ਪ੍ਰਦਾਨ ਕਰ ਰਿਹਾ ਹੈ।

Advertisement
×