DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Police ਵੱਲੋਂ 'ਯੁੱਧ ਨਸ਼ਿਆ ਵਿਰੁੱਧ' ਦੌਰਾਨ ਕੀਤੀ ਛਾਪੇਮਾਰੀ ਤਸਵੀਰਾਂ ਖਿਚਵਾਉਣ ਤੱਕ ਸੀਮਤ !

ਅੱਧੀ ਦਰਜਨ ਪਿੰਡਾਂ ਵਿੱਚ ਨਸ਼ਿਆ ਦੇ ਸ਼ੱਕੀ ਟਿਕਾਣਿਆ ’ਤੇ ਤਲਾਸ਼ੀ; ਬਰਾਦਗੀ ਨਾਂਹ ਦੇ ਬਰਾਬਰ

  • fb
  • twitter
  • whatsapp
  • whatsapp
featured-img featured-img
ਘਰਾਂ ਦੀ ਤਲਾਸ਼ੀ ਲੈਂਦੀ ਹੋਈ ਪੁਲੀਸ ਟੀਮ। ਫੋਟੋ; ਬਾਵਾ
Advertisement

ਨਸ਼ਿਆ ਨੂੰ ਲੈ ਕੇ ਨਾਮੋਸ਼ੀ ਦਾ ਸਾਹਮਣਾ ਕਰ ਰਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਬੀਤੇ ਕੱਲ੍ਹ ਥਾਣੇ ਅਧੀਨ ਆਉਂਦੇ ਅੱਧੀ ਦਰਜਨ ਪਿੰਡਾਂ ਵਿੱਚ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆ ’ਤੇ ਛਾਪੇਮਾਰੀ ਕੀਤੀ ਗਈ। ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਪੁਲੀਸ ਦੇ ਹੱਥ ਖਾਲੀ ਨਜ਼ਰ ਆਏ। ਉੱਥੇ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਨਸ਼ਿਆ ਵਿਰੁੱਧ ਯੁੱਧ ਮੁਹਿੰਮ ਤਹਿਤ ਕੀਤੀ ਕਾਰਵਾਈ ਨੂੰ ਆਪਣੀ ਵੱਡੀ ਸਫਲਤਾ ਦੱਸਿਆ ਜਾ ਰਿਹਾ ਹੈ।

ਪੁਲੀਸ ਵੱਲੋਂ ਬੀਤੇ ਕੱਲ੍ਹ ਪਿੰਡ ਜੌਹਲ ਢਾਏ ਵਾਲਾ,ਕਸਬਾ ਫਤਿਆਬਾਦ, ਖਡੂਰ ਸਾਹਿਬ,ਗੋਇੰਦਵਾਲ ਸਾਹਿਬ ਦੇ ਇਲਾਕਿਆ ਵਿੱਚ ਨਸ਼ਿਆ ਲਈ ਬਦਨਾਮ ਟਿਕਾਣਿਆ ’ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੀ ਕਥਿਤ ਅਗਾਂਊਂ ਸੂਚਨਾ ਦੇ ਚੱਲਦਿਆ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਲੋਕ ਆਪਣੇ ਟਿਕਾਣਿਆ ਤੋਂ ਗਾਇਬ ਨਜ਼ਰ ਆਏ। ਇਸ ਦੌਰਾਨ ਪੁਲੀਸ ਨੂੰ ਕੋਈ ਵੱਡੀ ਸਫਲਤਾ ਹਾਸਲ ਨਹੀ ਹੋਈ ਪਰ ਪੁਲੀਸ ਵੱਲੋਂ ਕੁੱਝ ਨਸ਼ਿਆ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਜ਼ਰੂਰ ਲਿਆ ਗਿਆ।

Advertisement

ਉੱਥੇ ਹੀ ਇਸ ਅਭਿਆਨ ਨੂੰ ਸਫਲ ਦਰਸਾਉਣ ਅਤੇ ਉੱਚ ਅਧਿਕਾਰੀਆਂ ਨੂੰ ਆਪਣੀ ਡਿਊਟੀ ਪ੍ਰਤੀ ਖੁਸ਼ ਕਰਨ ਲਈ ਪੁਲੀਸ ਟੀਮ ਵੱਲੋਂ ਸਬੂਤ ਦੇ ਤੌਰ ’ਤੇ ਫੋਟੋਆ ਜ਼ਰੂਰ ਕਰਵਾਉਣੀਆਂ ਪਈਆਂ। ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਭਾਂਵੇ ਇਸ ਛਾਪੇਮਾਰੀ ਦੌਰਾਨ ਪੁਲੀਸ ਪ੍ਰਸ਼ਾਸਨ ਦੇ ਹੱਥ ਕੁਝ ਨਹੀ ਲੱਗਾ ਪਰ ਉਹ ਨਸ਼ਿਆ ਦੇ ਖਾਤਮੇ ਲਈ ਗੰਭੀਰ ਹਨ ਜਿਸ ਦੇ ਚੱਲਦਿਆ ਉਹ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ। ਉਨ੍ਹਾਂ ਆਖਿਆ ਜਿਨ੍ਹਾਂ ਇਲਾਕਿਆ ਵਿੱਚ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਹਨ ਪੁਲੀਸ ਪ੍ਰਸ਼ਾਸਨ ਉਨ੍ਹਾਂ ’ਤੇ ਸਖ਼ਤ ਕਾਰਵਾਈ ਕਰੇਗਾ।

Advertisement

Advertisement
×